ਨਵੀ ਦਿੱਲੀ: ਬਾੱਲੀਵੁਡ 'ਚ ਧਮਾਲ ਮਚਾਉਣ ਵਾਲੀ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਬੀਜੇਪੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਕਰਵਾਏ ਜਾ ਰਹੇ ਬੀਜੇਪੀ ਮੈਂਬਰਸ਼ਿਪ ਅਭਿਆਨ 'ਚ ਕਈ ਨੇਤਾਵਾਂ ਦੀ ਅਗਵਾਈ 'ਚ ਸਪਨਾ ਨੇ ਬੀਜੇਪੀ ਦੀ ਮੈਂਬਰਸ਼ਿਪ ਹਾਸਿਲ ਕੀਤੀ।
ਸਪਨਾ ਚੌਧਰੀ ਹੁਣ ਕਰੇਗੀ ਸਿਆਸਤ, ਬੀਜੇਪੀ 'ਚ ਹੋਈ ਸ਼ਾਮਲ - Narendra modi
ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਣ ਵਾਲੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹੁਣ ਆਪਣੀ ਨੇਤਾਗੀਰੀ ਨਾਲ ਬੀਜੇਪੀ 'ਚ ਧਮਾਲ ਮਚਾਉਗੀ।

sapna
ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਦੇ ਜਨਰਲ ਸਕੱਤਰ ਰਾਮ ਲਾਲ ਅਤੇ ਮਨੋਜ ਤਿਵਾੜੀ ਦੀ ਮੌਜੂਦਗੀ ਵਿੱਚ ਸਪਨਾ ਚੌਧਰੀ ਭਾਜਪਾ ਵਿਚ ਸ਼ਾਮਲ ਹੋਈ। ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇਸ਼ ਭਰ ਵਿਚ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਹੈ। ਇਸ ਮੁਹਿਮ ' ਚ ਕੱਲ ਹਰਿਆਣਾ ਦੇ ਮਸ਼ਹੂਰ ਗਾਇਕ ਫ਼ਾਜਿਲਪੁਰੀਆ ਅਤੇ ਜੇਜੇਪੀ ਨੇਤਾ ਸਵਾਤੀ ਯਾਦਵ ਵੀ ਭਾਜਪਾ ਵਿਚ ਸ਼ਾਮਲ ਹੋਏ ਸਨ।