ਪੰਜਾਬ

punjab

ETV Bharat / bharat

ਸੰਜੇ ਰਾਉਤ ਦਾ ਕੇਂਦਰ ਸਰਕਾਰ 'ਤੇ ਹਮਲਾ, ਬੀਜੇਪੀ ਦੇ 120 ਲੀਡਰਾਂ ਦੀ ਈਡੀ ਕਰੇ ਜਾਂਚ - ਸ਼ਿਵਸੇਨਾ ਦੇ ਸਾਂਸਦ ਸੰਜੇ ਰਾਉਤ

ਸ਼ਿਵਸੇਨਾ ਦੇ ਸਾਂਸਦ ਨੇ ਕੇਂਦਰ 'ਤੇ ਕੀਤਾ ਤਿੱਖਾ ਵਾਰ ਕਰ ਕਿਹਾ ਕਿ ਉਨ੍ਹਾਂ ਕੋਲ ਬੀਜੇਪੀ ਦੇ 120 ਲੀਡਰਾਂ ਦੀ ਸੂਚੀ ਹੈ, ਜਿਨ੍ਹਾਂ ਦੇ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ ਹੈ। ਈਡੀ ਨੂੰ ਇਸ ਸੰਬੰਧਿਤ ਜਾਂਚ ਕਰਨੀ ਚਾਹੀਦੀ ਹੈ।

ਸੰਜੇ ਰਾਉਤ ਦਾ ਕੇਂਦਰ ਸਰਕਾਰ 'ਤੇ ਹਮਲਾ, ਬੀਜੇਪੀ ਦੇ 120 ਲੀਡਰਾਂ ਦੀ ਈਡੀ ਕਰੇ ਜਾਂਚ
ਸੰਜੇ ਰਾਉਤ ਦਾ ਕੇਂਦਰ ਸਰਕਾਰ 'ਤੇ ਹਮਲਾ, ਬੀਜੇਪੀ ਦੇ 120 ਲੀਡਰਾਂ ਦੀ ਈਡੀ ਕਰੇ ਜਾਂਚ

By

Published : Dec 29, 2020, 9:06 AM IST

ਮੁੰਬਈ: ਸ਼ਿਵਸੇਨਾ ਦੇ ਸਾਂਸਦ ਸੰਜੇ ਰਾਉਤ ਨੇ ਕੇਂਦਰ ਸਰਕਾਰ 'ਤੇ ਤਿੱਖਾ ਵਾਰ ਕੀਤਾ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਮਹਾਰਾਸ਼ਟਰ 'ਚ ਉੱਦਵ ਠਾਕਰੇ ਦੀ ਸਰਕਾਰ ਨੂੰ ਕਮਜ਼ੋਰ ਕਰਨ ਲਈ ਕੇਂਦਰੀ ਕੰਪਨੀਆਂ ਦੀ ਵਰਤੋਂ ਕਰ ਰਹੀ ਹੈ।

ਕੀ ਹੈ ਮਾਮਲਾ?

ਦਰਅਸਲ, ਰਾਉਤ ਦੀ ਪਤਨੀ ਨੂੰ ਈਡੀ ਨੇ ਤਲਬ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਤਿੱਖੀ ਬਿਆਨਬਾਜ਼ੀ ਕੀਤੀ। ਉਨ੍ਹਾਂ ਨੇ ਤਲਬ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਆਸੀ ਵਿਰੋਧੀਆਂ ਦੇ ਪਰਿਵਾਰ ਦੇ ਖਿਲਾਫ ਕੇਂਦਰੀ ਏਜੰਸੀਆਂ ਦੇ ਹਥਿਆਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਸੰਜੇ ਰਾਉਤ ਦਾ ਦਾਅਵਾ

ਸੰਜੇ ਰਾਉਤ ਨੇ ਦਾਅਵਾ ਕਰਦੇ ਹੋਏ ਕਿਹਾ," ਮੇਰੇ ਕੋਲ ਬੀਜੇਪੀ ਦੇ 120 ਲੀਡਰਾਂ ਦੀ ਸੂਚੀ ਹੈ ਜਿਨ੍ਹਾਂ ਦੇ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ 'ਚ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਪਤਨੀ ਇੱਕ ਅਧਿਆਪਕਾ ਹੈ।

ਮਹਾਰਾਸ਼ਟਰ ਦੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼

ਰਾਉਤ ਨੇ ਕਿਹਾ ਕਿ ਬੀਜੇਪੀ ਕੋਲ ਕਾਂਗਰਸ ਤੇ ਐਨਸੀਪੀ ਦੇ 22 ਵਿਧਾਇਕਾਂ ਦੀ ਸੂਚੀ ਹੈ, ਜਿਨ੍ਹਾਂ ਬਾਰੇ ਮੈਂ ਕਹਿ ਰਿਹਾ ਸੀ ਕਿ ਇਹ ਕੇਂਦਰੀ ਜਾਂਚ ਏਜੰਸੀਆਂ ਦੇ ਦਬਾਅ ਹੇਠ ਅਸਤੀਫ਼ਾ ਦੇ ਦੇਣਗੇ।ਉਨ੍ਹਾਂ ਨੇ ਕਿਹਾ ਕਿ ਬੀਤੇ ਸਮੇਂ ਤੋਂ ਬੀਜੇਪੀ ਮੈਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨੂੰ ਕਮਜ਼ੋਰ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਹਨ।

ABOUT THE AUTHOR

...view details