ਪੰਜਾਬ

punjab

ETV Bharat / bharat

ਪਾਸਵਾਨ 'ਤੇ ਸੰਜੇ ਝਾਅ ਦਾ ਤੰਜ, ਕਿਹਾ- ਬਿਹਾਰ ਵਿੱਚ ਤੇਜਸਵੀ ਦੀ 'ਬੀ ਟੀਮ' ਬਣੇ ਚਿਰਾਗ - Tejashwi Yadav

ਬਿਹਾਰ ਦੇ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਮੰਤਰੀ ਸੰਜੇ ਝਾਅ ਨੇ ਲੋਕਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਨਾਲ ਹੀ ਚਿਰਾਗ ਪਾਸਵਾਨ ਦੀ ਵਾਇਰਲ ਹੋ ਰਹੀ ਵੀਡੀਓ 'ਤੇ ਤੰਜ ਕਸਦਿਆਂ ਚਿਰਾਗ ਨੂੰ ਤੇਜਸਵੀ ਦੀ 'ਬੀ ਟੀਮ 'ਦੱਸਿਆ।

ਤਸਵੀਰ
ਤਸਵੀਰ

By

Published : Oct 28, 2020, 1:12 PM IST

ਪਟਨਾ: ਬਿਹਾਰ ਵਿਧਾਨ ਸਭਾ ਦੇ ਪਹਿਲੇ ਪੜਾਅ ਦੀਆਂ 71 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ। ਸਾਰੀਆਂ ਪਾਰਟੀਆਂ ਨੇ ਵੀ ਆਪਣੀ ਜਿੱਤ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬਿਹਾਰ ਦੇ ਕੈਬਿਨੇਟ ਮੰਤਰੀ ਸੰਜੇ ਝਾਅ ਨੇ ਬਿਹਾਰ ਵਿੱਚ ਐਨਡੀਏ ਦੀ ਜਿੱਤ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਪਾਉਣ।

ਚਿਰਾਗ ਪਾਸਵਾਨ ਤੇ ਕਸਿਆ ਤੰਜ

ਮੰਤਰੀ ਸੰਜੇ ਝਾਅ ਨੇ ਚਿਰਾਗ ਪਾਸਵਾਨ 'ਤੇ ਵਰ੍ਹਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਈ ਹੈ, ਉਹ ਰੀਅਲ ਅਤੇ ਰੀਲ ਦੀ ਜ਼ਿੰਦਗੀ ਦੋਵਾਂ ਨੂੰ ਦਰਸਾਉਂਦੀ ਹੈ। ਚਿਰਾਗ ਪਾਸਵਾਨ ਅਸਲ ਜ਼ਿੰਦਗੀ ਅਤੇ ਰੀਲ ਜ਼ਿੰਦਗੀ ਦੋਵਾਂ ਵਿੱਚ ਅਸਫਲ ਰਹੇ ਹਨ।

'ਚਿਰਾਗ ਨੇ ਵੀਡੀਓ 'ਚ ਦਿਖਾਇਆ ਸਵਾਂਗ'

ਸੰਜੇ ਝਾਅ ਨੇ ਕਿਹਾ ਕਿ ਅਸੀਂ ਸਾਰੇ ਰਾਮ ਵਿਲਾਸ ਪਾਸਵਾਨ ਦਾ ਬਹੁਤ ਸਤਿਕਾਰ ਕਰਦੇ ਸੀ। ਜਿਸ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਜੋ ਸਵਾਂਗ ਚਿਰਾਗ ਦਿਖਾਈ ਦਿੱਤਾ ਹੈ, ਇਸ ਤੋਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਚਿਰਾਗ ਦਾ ਕਹਿਣਾ ਹੈ ਕਿ ਜੇਡੀਯੂ ਦੇ ਲੋਕਾਂ ਨੇ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਹੈ। ਇਸ ਲਈ ਪਹਿਲਾਂ ਦੱਸੋ ਕਿ ਜੇਡੀਯੂ ਦੇ ਕਿੰਨੇ ਲੋਕ ਸਨ ਜਿੱਥੇ ਇਹ ਸ਼ੂਟਿੰਗ ਹੋ ਰਹੀ ਸੀ।

'ਤੇਜਸ਼ਵੀ ਦੀ ਬੀ ਟੀਮ ਬਣੇ ਚਿਰਾਗ'

ਚਿਰਾਗ ਪਾਸਵਾਨ ਬਿਹਾਰ ਵਿੱਚ ਤੇਜਸਵੀ ਦੀ ਬੀ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਹਨ। ਆਰਜੇਡੀ ਨੇਤਾ ਤੇਜਸ਼ਵੀ ਯਾਦਵ ਦੀ ਤਰ੍ਹਾਂ ਐਲਜੇਪੀ ਦੇ ਨੇਤਾ ਚਿਰਾਗ ਪਾਸਵਾਨ ਵੀ ਬਿਆਨ ਦੇ ਰਹੇ ਹਨ। ਚਿਰਾਗ ਜਿਸ ਤਰ੍ਹਾਂ ਦਾ ਬਿਆਨ ਦੇ ਰਹੇ ਹਨ, ਉਹ ਨਿਸ਼ਚਤ ਰੂਪ ਨਾਲ ਭਾਜਪਾ ਦੀ ਮਦਦ ਕਰ ਰਹੇ ਹਨ।

ਦਰਭੰਗਾ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ

ਸੰਜੇ ਝਾਅ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਰਭੰਗਾ ਵਿੱਚ ਰੈਲੀ ਹੈ। ਬੇਸ਼ੱਕ ਪ੍ਰਧਾਨ ਮੰਤਰੀ ਨੇ ਮਿਥਿਲਾਚੰਲ ਲਈ ਬਹੁਤ ਸਾਰਾ ਕੰਮ ਕੀਤਾ ਹੈ। ਮਿਥਿਲਾਚੰਲ ਦੇ ਲੋਕ ਉਸ ਨੂੰ ਪਿਆਰ ਕਰਦੇ ਹਨ। ਸਾਨੂੰ ਉਮੀਦ ਹੈ ਕਿ ਐਨਡੀਏ ਮਿਥਿਲਾਚਾਂਲ ਵਿੱਚ ਕਲੀਨਸਵੀਪ ਕਰ ਦੇਵੇਗਾ।

ABOUT THE AUTHOR

...view details