ਪੰਜਾਬ

punjab

ETV Bharat / bharat

CBI ਨੇ ਹਵਾਈ ਫੌਜ-ਰੱਖਿਆ ਮੰਤਰਾਲਾ ਦੇ ਅਫ਼ਸਰਾਂ ਤੇ ਹਥਿਆਰ ਡੀਲਰ ਵਿਰੁੱਧ ਮਾਮਲਾ ਕੀਤਾ ਦਰਜ - New Delhi

ਸੀਬੀਆਈ ਨੇ ਹਵਾਈ ਫ਼ੌਜ ਅਤੇ ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਸਣੇ ਵਿਵਾਦਤ ਹਥਿਆਰ ਡੀਲਰ ਸੰਜੈ ਭੰਡਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ।

ਕਾਨਸੈਪਟ ਫੋਟੋ

By

Published : Jun 22, 2019, 3:34 PM IST

ਨਵੀਂ ਦਿੱਲੀ: ਸੀਬੀਆਈ ਨੇ ਹਵਾਈ ਫ਼ੌਜ ਅਤੇ ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਸਣੇ ਵਿਵਾਦਤ ਹਥਿਆਰ ਡੀਲਰ ਸੰਜੈ ਭੰਡਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ। ਸੀਬੀਆਈ ਨੇ ਇਸ ਮਾਮਲੇ ਵਿੱਚ ਭੰਡਾਰੀ ਦੇ ਘਰ ਅਤੇ ਦਫ਼ਤਰ ਵਿੱਚ ਜਾਂਚ ਪੜਤਾਲ ਕੀਤੀ।

ਸੀਬੀਆਈ ਦੇ ਇੱਕ ਅਧਿਕਾਰੀ ਮੁਤਾਬਕ, " 2009 ਵਿੱਚ 75 ਬੇਸਿਕ ਟ੍ਰੇਨਰ ਜਹਾਜ਼ਾਂ ਦੀ ਖਰੀਦ ਵਿੱਚ ਕਥਿਤ ਤੌਰ ਉੱਤੇ ਭ੍ਰਿਸ਼ਟਾਚਾਰ ਹੋਇਆ ਸੀ। ਅਨਿਯਮਿਤਾਵਾਂ ਨੂੰ ਲੈ ਕੇ ਆਫਸੇਟ ਇੰਡਿਆ ਸਾਲਿਊਸ਼ੰਸ ਪ੍ਰਾਇਵੇਟ ਲਿਮਿਟਡ ਦੇ ਦੋਨੋਂ ਨਿਦੇਸ਼ਕਾਂ ਭੰਡਾਰੀ ਅਤੇ ਬਿਮਲ ਡੇਰੇਨ ਅਤੇ ਸਵਿਟਜ਼ਰਲੈਂਡ ਸਥਿਤ ਜਹਾਜ਼ ਬਣਾਉਣ ਵਾਲੀ ਕੰਪਨੀ ਪਿਲਾਟਸ ਏਅਰਕਰਾਫਟ ਲਿਮਿਟਡ ਦੇ ਅਧਿਕਾਰੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।"
339 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ।

ਪਿਲਾਟਸ ਏਅਰ ਕਰਾਫਟ ਲਿਮਿਟਡ, ਸਵਿਟਜਰਲੈਂਡ ਦੀ ਇੱਕ ਕੰਪਨੀ ਹੈ। ਸੀਬੀਆਈ ਨੇ ਕੰਪਨੀ ਨੂੰ ਡੀਲ ਦੌਰਾਨ ਅਨਿਯਮਿਤਤਾਵਾਂ ਅਤੇ 339 ਕਰੋੜ ਰੁਪਏ ਬਤੌਰ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਵੀ ਦੋਸ਼ੀ ਬਣਾਇਆ ਹੈ। ਸੀਬੀਆਈ ਨੇ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਤਸਦੀਕ ਲਈ 11 ਨਵੰਬਰ 2016 ਨੂੰ ਇੱਕ ਆਰੰਭਿਕ ਜਾਂਚ (ਪੀਈ) ਦਰਜ ਕੀਤੀ ਸੀ।

ABOUT THE AUTHOR

...view details