ਪੋਰਬੰਦਰ: ਹਾਲ ਹੀ 'ਚ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਫਿਲਮ ਸੁਪਰ-30 ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਜਿਸ 'ਚ ਰਿਤਿਕ ਗਰੀਬ ਪਰਿਵਾਰ ਤੋਂ ਸਬੰਧ ਰੱਖਦੇ ਹਨ ਤੇ ਉਹ ਟੈਲੇਂਟ ਅਤੇ ਤੇਜ਼ ਦਿਮਾਗ ਹੋਣ ਦੇ ਬਾਵਜੂਦ ਵੀ ਨਾ ਤਾਂ ਚੰਗੇ ਸਕੂਲ ਜਾਂ ਕਾਲਜ 'ਚ ਦਾਖਿਲਾ ਲੈ ਸਕਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਮਿਲਦੀ ਹੈ।
ਰਿਤਿਕ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੁੰਦੀ ਹੈ, ਜਿਸ ਕਾਰਨ ਇਹ ਭਾਰਤੀ ਸਮਾਜ ਦੀ ਰੇਸ 'ਚ ਪਿਛੜ ਜਾਂਦੇ ਹਨ। ਇਸ ਤੋਂ ਤੰਗ ਆ ਕੇ ਉਹ ਆਪਣੇ ਵਰਗੇ ਹੋਰ ਗਰੀਬ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕਰਦੇ ਹਨ ਅਤੇ ਆਖਿਰ ਉਨ੍ਹਾਂ ਦੇ ਸਾਰੇ ਵਿਦਿਆਰਥੀਆਂ ਦਾ ਆਈਆਈਟੀ 'ਚ ਦਾਖਿਲਾ ਹੋ ਜਾਂਦਾ ਹੈ। ਕੁਝ ਅਜਿਹੀ ਹੀ ਕਹਾਣੀ ਹੈ ਗੁਜਰਾਤ ਦੇ ਪੋਰਬੰਦਰ ਦੇ ਕੁਝ ਲੋਕਾਂ ਦੀ, ਜਿਹੜੇ ਗਰੀਬ ਬੱਚਿਆਂ ਦੀ ਸਿੱਖਿਅਤ ਕਰਨ ਲਈ ਭਰਪੂਰ ਕੋਸ਼ਿਸ਼ ਕਰ ਰਹੇ ਹਨ।
ਪੋਰਬੰਦਰ ਦੀ ਸੰਧਿਆ ਗੁਰੂਕੁਲਮ ਨਾਂਅ ਦੀ ਸੰਸਥਾ ਪਿਛਲੇ 10 ਸਾਲਾਂ ਤੋਂ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੀ ਹੈ। ਸ਼ੁਰੂਆਤ 'ਚ ਇੱਥੇ ਸਿਰਫ਼ 25 ਵਿਦਿਆਰਥੀ ਹੀ ਸਨ, ਪਰ ਸਮਾਂ ਬੀਤਣ ਨਾਲ ਹੁਣ 25 ਤੋਂ 120 ਵਿਦਿਆਰਥੀ ਹੋ ਗਏ ਹਨ। ਜੈ ਸੋਲੰਕੀ ਨਾਂਅ ਦੇ ਵਿਦਿਆਰਥੀ ਨੇ ਇੱਥੇ 8ਵੀਂ ਤੱਕ ਸਿੱਖਿਆ ਹਾਸਿਲ ਕੀਤੀ ਅਤੇ ਹੁਣ ਜੈ ਸੋਲੰਕੀ ਨੇ ਅਹਿਮਦਾਬਾਦ ਦੇ ਹੀ ਇੱਕ ਕਾਲਜ 'ਚ ਇੰਜਨੀਅਰਿੰਗ 'ਚ ਦਾਖਿਲਾ ਲਿਆ ਜਿਸ ਤੋਂ ਬਾਅਦ ਉਨ੍ਹਾਂ ਅਹਿਮਦਾਬਾਦ ਨਗਰ ਨਿਗਮ ਦੀ ਪਰੀਖਿਆ ਪਾਸ ਕੀਤੀ ਅਤੇ ਹੁਣ ਉਹ ਉੱਥੇ ਬਤੌਰ ਸਬ-ਇਨਸਪੈੱਕਟਰ ਸੇਵਾ ਨਿਭਾ ਰਹੇ ਹਨ।
ਅਜਿਹੇ ਅਨੇਕਾਂ ਹੀ ਜੈ ਸੋਲੰਕੀ ਸੰਧਿਆ ਗੁਰੂਕੁਲਮ ਵਰਗੀਆਂ ਕਈ ਸੰਸਥਾਵਾਂ ਚ ਸਿੱਖਿਆ ਹਾਸਿਲ ਕਰ ਰਹੇ ਹਨ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਸਰਕਾਰੀ ਸਕੂਲ ਹੁੰਦਿਆਂ ਵੀ ਬੱਚਿਆ ਨੂੰ ਅਜਿਹੀਆਂ ਸੰਸਥਾਵਾਂ ਦਾ ਆਸਰਾ ਕਿਉਂ ਲੈਣਾ ਪੈ ਰਿਹਾ ਹੈ।