ਨਵੀਂ ਦਿੱਲੀ: ਟਰੈਕਟਰ ਪਰੇਡ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕ ਪੁਲਿਸ ਦੇ ਬੈਰੀਕੈਡ ਤੋੜ ਕੇ ਲਾਲ ਕਿਲ੍ਹੇ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਕੇਸਰੀ ਝੰਡੇ ਲਹਿਰਾ ਦਿੱਤੇ। ਇਸ ਦੌਰਾਨ ਲੋਕਾਂ ਅਤੇ ਦਿੱਲੀ ਪੁਲਿਸ ਵਿਚਕਾਰ ਝੜਪਾਂ ਹੋਈਆਂ। ਦਿੱਲੀ ਪੁਲਿਸ ਲੋਕਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ, ਅੱਥਰੂ ਗੈਸ ਦੇ ਗੋਲੇ ਵੀ ਛੱਡੇ ਪਰ ਲੋਕਾਂ ਨੇ ਦਿੱਲੀ ਕਿਲ੍ਹੇ ਵਿੱਚ ਪਹੁੰਚ ਕੇ ਵੱਖ-ਵੱਖ ਥਾਵਾਂ ‘ਤੇ ਕੇਸਰੀ ਝੰਡੇ ਲਹਿਰਾ ਦਿੱਤੇ।
ਇਸ ਸਭ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਡੇ ਸਾਰੇ ਯਤਨਾਂ ਦੇ ਬਾਵਜੂਦ, ਕੁਝ ਜਥੇਬੰਦੀਆਂ ਅਤੇ ਵਿਅਕਤੀਆਂ ਨੇ ਮਾਰਗ ਦੀ ਉਲੰਘਣਾ ਕੀਤੀ ਅਤੇ ਨਿੰਦਣਯੋਗ ਕੰਮਾਂ ਵਿੱਚ ਉਲਝੇ ਹਨ। ਸਮਾਜ ਵਿਰੋਧੀ ਅਨਸਰਾਂ ਨੇ ਸ਼ਾਂਤਮਈ ਲਹਿਰ ਵਿੱਚ ਘੁਸਪੈਠ ਕੀਤੀ ਸੀ।