ਮਉ: ਉੱਤਰ ਪ੍ਰਦੇਸ਼ ਦੇ ਮਉ 'ਚ ਸਮਾਜਵਾਦੀ ਪਾਰਟੀ ਦੇ ਲੀਡਰ ਬਿਜਲੀ ਯਾਦਵ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਹੰਮਦਾਬਾਦ ਇਲਾਕੇ 'ਚ ਬਿਜਲੀ ਯਾਦਵ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਹੱਤਿਆਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ।
ਸਮਾਜਵਾਦੀ ਪਾਰਟੀ ਦੇ ਲੀਡਰ ਦਾ ਗੋਲੀ ਮਾਰ ਕੇ ਕਤਲ - ਸਪਾ ਦੇ ਲੀਡਰ ਦਾ ਗੋਲੀ ਮਾਰ ਕੇ ਕਤਲ
ਯੂਪੀ 'ਚ ਸਪਾ ਦੇ ਆਗੂ ਬਿਜਲੀ ਯਾਦਵ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਸਿਆਸੀ ਕਤਲ ਹੈ। ਬਿਜਲੀ ਯਾਦਵ ਇਸ ਸਾਲ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ 'ਚ ਲੱਗੇ ਸਨ।
ਫ਼ੋਟੋ
ਜਾਣਕਾਰੀ ਅਨੁਸਾਰ, ਬਿਜਲੀ ਯਾਦਵ ਸਵੇਰ ਸੈਰ 'ਤੇ ਨਿਕਲੇ ਸਨ। ਇਸ ਦੌਰਾਨ ਹਮਲਾਵਰਾਂ ਨੇ ਬਿਜਲੀ ਯਾਦਵ ਨੂੰ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਕਤਲ ਦੇ ਕਾਰਨਾਂ ਦਾ ਹਾਲੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਦੂਜੇ ਪਾਸੇ, ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਰੰਜਿਸ਼ ਕਰਕੇ ਬਿਜਲੀ ਯਾਦਵ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਇਸ ਸਾਲ ਦੇ ਅਖੀਰ 'ਚ ਯੂਪੀ ਚ ਪੰਚਾਇਤੀ ਚੋਣਾਂ ਹਨ ਜਿਸ ਦੀ ਤਿਆਰੀ 'ਚ ਬਿਜਲੀ ਯਾਦਵ ਲੱਗੇ ਹੋਏ ਸਨ।
Last Updated : Jan 12, 2020, 3:33 PM IST