ਸ਼ਿਮਲਾ: ਕਾਂਗਰਸੀ ਆਗੂ ਸੈਮ ਪਿਤਰੋਦਾ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਦਿੱਤੇ ਆਪਣਾ ਬਿਆਨ ਤੇ ਮੁਆਫ਼ੀ ਮੰਗੀ ਹੈ। ਉਨ੍ਹਾਂ ਦੇ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਉਹ ਇਸ ਲਈ ਮੁਆਫ਼ੀ ਮੰਗਦੇ ਹਨ।
ਇਹ ਕਹਿਣ ਤੋਂ ਬਾਅਦ ਉਹਨਾਂ ਕਿਹਾ ਕਿ ਉਨ੍ਹਾਂ ਦੀ ਹਿੰਦੀ 'ਤੇ ਪਕੜ ਚੰਗੀ ਨਹੀਂ ਹੈ ਤੇ ਮੇਰੇ ਬਿਆਨ ਨੂੰ ਕਿਸੇ ਹੋਰ ਹੀ ਤਰੀਕੇ ਨਾਲ ਲਿਆ ਗਿਆ ਤੇ ਮੇਰਾ ਮਤਲਬ ਸੀ ਜੋ 'ਹੁਆ ਵੋ ਬੁਰਾ ਹੁਆ', ਪਰ ਕੀ ਹੋਇਆ ਕਿ ਮੈਂ ਉਸ ਸਮੇਂ bad(ਬੁਰਾ) ਨੂੰ ਟਰਾਂਸਲੇਟ ਨਾ ਕਰ ਸਕਿਆ ਤੇ ਜਿਸ ਕਾਰਨ ਇਹ ਬਿਆਨ ਉਲਝਦਾ ਚਲਾ ਗਿਆ।
ਉਨ੍ਹਾਂ ਕਿਹਾ ਕਿ ਮੈਂ ਜੋ ਕਿਹਾ ਉਸਦਾ ਮਤਲਬ ਸੀ ਹੁਣ ਅੱਗੇ ਵਧੋ, ਸਾਡੇ ਲਈ ਹੋਰ ਮੁੱਦਿਆਂ 'ਤੇ ਚਰਚਾ ਵੀ ਜ਼ਰੂਰੀ ਹੈ, ਜੋ ਭਾਜਪਾ ਨੇ ਕੀਤਾ ਤੇ ਜੋ ਭਾਜਪਾ ਨੇ ਲੋਕਾਂ ਨੂੰ ਦਿੱਤਾ। ਮੈਂ ਮੁਆਫ਼ੀ ਮੰਗਦਾ ਹਾਂ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਦੱਸ ਦਈਏ ਕਿ ਸੈਮ ਪਿਤਰੋਦਾ ਨੇ ਵੀਰਵਾਰ ਨੂੰ 1984 ਦੰਗਿਆਂ ਨੂੰ ਲੈ ਕੇ ਇੱਕ ਬਿਆਨ 'ਚ ਕਿਹਾ ਸੀ ਕਿ ਹੁਣ ਕੀ ਹੈ, 84 ਦਾ ਜ਼ਿਕਰ ਕਿਉਂ ਹੋ ਰਿਹਾ ਹੈ। ਤੁਸੀਂ ਪਿਛਲੇ 5 ਸਾਲਾਂ 'ਚ ਕੀ ਕੀਤਾ। 84 'ਚ ਜੋ ਹੋਇਆ ਉਹ ਹੁਣ ਇਤਿਹਾਸ ਹੈ, ਤੁਸੀਂ ਦੱਸੋਂ ਤੁਸੀਂ ਕੀ ਕੀਤਾ। ਲੋਕਾਂ ਨੇ ਤੁਹਾਨੂੰ ਰੁਜ਼ਗਾਰ ਲਈ ਵੋਟ ਦਿੱਤੀ ਹੈ। ਤੁਹਾਨੂੰ ਵੋਟ 200 ਸਮਾਰਟ ਸਿਟੀ ਬਣਾਉਣ ਲਈ ਮਿਲਿਆ ਹੈ। ਤੁਸੀਂ ਉਹ ਵੀ ਨਹੀਂ ਕੀਤਾ। ਹਕੀਕਤ ਇਹ ਹੈ ਕਿ ਤੁਸੀਂ ਕੁਝ ਵੀ ਨਹੀਂ ਕੀਤਾ, ਇਸ ਲਈ ਇਧਰ-ਉਧਰ ਦੀਆਂ ਗੱਪਾਂ ਮਾਰਦੇ ਹਨ।
ਸੈਮ ਪਿਤਰੋਦਾ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਹੀ ਨਹੀਂ ਆਪਣੀ ਹੀ ਪਾਰਟੀ ਦੇ ਆਗੂਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ। ਇਹੀ ਨਹੀਂ ਸਿੱਖਾਂ ਦਾ ਵਿਰੋਧ ਵੀ ਜ਼ੋਰਾਂ 'ਤੇ ਹੈ। ਜਿਸ ਤੋਂ ਬਾਅਦ ਹੁਣ ਸੈਮ ਪਿਤਰੋਦਾ ਨੇ ਮੁਆਫ਼ੀ ਮੰਗੀ ਹੈ।