ਪੰਜਾਬ

punjab

ETV Bharat / bharat

ਅਯੁੱਧਿਆ ਮਾਮਲਾ: ਪ੍ਰੋ. ਸਲਮਾਨ ਨਦਵੀ ਨੇ ਕੀਤਾ ਰਿਵੀਯੂ ਪਟੀਸ਼ਨ ਦਾ ਵਿਰੋਧ - former member of aimplb Salman nadvi

ਪ੍ਰੋਫੈਸਰ ਸਲਮਾਨ ਨਦਵੀ ਅੱਜ ਆਪਣੇ ਇੱਕ ਰੋਜ਼ਾ ਦੌਰਾ 'ਤੇ ਅਯੁੱਧਿਆ ਪੁੱਜੇ। ਸਲਮਾਨ ਨਦਵੀ ਦੇ ਅਯੁੱਧਿਆ ਦੌਰੇ ਦਾ ਮੁੱਖ ਟੀਚਾ ਸ਼ਾਂਤੀ ਨਾਲ ਮੰਦਿਰ ਬਣਾਉਣ 'ਤੇ ਸਹਿਮਤ ਹੋਣ ਲਈ ਸੰਤਾਂ ਨਾਲ ਮੁਲਾਕਾਤ ਦੱਸਿਆ ਜਾ ਰਿਹਾ ਹੈ।

ਫ਼ੋਟੋ।

By

Published : Nov 16, 2019, 6:09 PM IST

ਲਖਨਊ: ਦਾਰੂਲ ਉਲੂਮ ਨਦਵਤੁਲ ਉਲੇਮਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਲਮਾਨ ਨਦਵੀ ਅੱਜ ਆਪਣੇ ਇੱਕ ਰੋਜ਼ਾ ਦੌਰਾ 'ਤੇ ਅਯੁੱਧਿਆ ਪੁੱਜੇ। ਸਲਮਾਨ ਨਾਦਵੀ ਦੇ ਅਯੁੱਧਿਆ ਦੌਰੇ ਦਾ ਮੁੱਖ ਟੀਚਾ ਸ਼ਾਂਤੀ ਨਾਲ ਮੰਦਿਰ ਬਣਾਉਣ 'ਤੇ ਸਹਿਮਤ ਹੋਣ ਲਈ ਸੰਤਾਂ ਨਾਲ ਮੁਲਾਕਾਤ ਦੱਸਿਆ ਜਾ ਰਿਹਾ ਹੈ।

ਵੀਡੀਓ

ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਾਵਧਾਨੀ ਦੇ ਤੌਰ 'ਤੇ ਅਯੁੱਧਿਆ ਸਰਹੱਦ 'ਤੇ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਐਲਆਈਯੂ ਦੀ ਟੀਮ ਨੇ ਉਨ੍ਹਾਂ ਨੂੰ ਅਯੁੱਧਿਆ ਪਹੁੰਚਣ ਤੋਂ ਪਹਿਲਾਂ ਟੋਲ ਪਲਾਜ਼ਾ ‘ਤੇ ਰੋਕ ਦਿੱਤਾ। ਇਸ ਤੋਂ ਬਾਅਦ ਨਾਦਵੀ ਨੂੰ ਵਾਪਸ ਲਖਨਊ ਭੇਜ ਦਿੱਤਾ। ਨਦਵੀ ਨੂੰ ਅਯੁੱਧਿਆ ਵਿੱਚ ਦਾਖ਼ਲ ਹੋਣ ਤੋਂ ਰੋਕਣ ਤੋਂ ਬਾਅਦ ਉਹ ਇੱਕ ਜਗ੍ਹਾ 'ਤੇ ਕੁਝ ਸਮੇਂ ਲਈ ਆਪਣੇ ਲੋਕਾਂ ਨੂੰ ਮਿਲੇ। ਜਿਥੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਤੋਂ ਜੋ ਜ਼ਮੀਨ ਮੁਸਲਮਾਨਾਂ ਨੂੰ ਦਿੱਤੀ ਹੈ, ਉਸ ਨੂੰ ਮੁਸਲਮਾਨਾਂ ਨੂੰ ਲੈਣਾ ਚਾਹਿਦੀ ਹੈ ਅਤੇ ਜ਼ਮੀਨ ਨਾ ਲੈਣਾ ਗਲਤ ਹੋਵੇਗਾ। ਰਾਮ ਮੰਦਰ ਉਸਾਰੀ ਇੱਕ ਚੰਗੀ ਪਹਿਲ ਹੈ, ਸੁਪਰੀਮ ਕੋਰਟ ਦਾ ਫੈਸਲਾ ਬਿਲਕੁਲ ਸਹੀ ਸੀ। ਉਨ੍ਹਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ।

ਇਸ ਤੋਂ ਪਹਿਲਾ ਅਯੁੱਧਿਆ ਜ਼ਮੀਨੀ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਮੁਸਲਿਮ ਪਾਰਟੀਆਂ ਨਾਲ ਇੱਕ ਰਿਵੀਯੂ ਪਟੀਸ਼ਨ ਦਾਇਰ ਕਰਨ ਲਈ ਮੀਟਿੰਗ ਕੀਤੀ। ਨਾਦਵੀ ਕਾਲਜ ਵਿੱਚ ਹੋਈ ਇਸ ਬੈਠਕ ਵਿੱਚ ਸੁਪਰੀਮ ਕੋਰਟ ਦੇ ਫੈਸਲੇ ‘ਤੇ ਰਿਵੀਯੂ ਪਟੀਸ਼ਨ ਦਾਇਰ ਕਰਨ ਦਾ ਇੱਕ ਵੱਡਾ ਫੈਸਲਾ ਲਿਆ ਗਿਆ। ਇਸ ਦੌਰਾਨ ਪਖ਼ਕਾਰਾਂ ਤੋਂ ਵਕਾਲਤਨਾਮਾ 'ਤੇ ਦਸਤਖ਼ਤ ਕਰਵਾਏ ਗਏ ਹਨ।

ਇਸ ਮੁਲਾਕਾਤ ਵਿੱਚ 4 ਮੁੱਦਈ ਮੌਜੂਦ ਸਨ, ਜਦੋਂਕਿ ਇਕਬਾਲ ਅੰਸਾਰੀ ਅਤੇ ਸੁੰਨੀ ਵਕਫ ਬੋਰਡ ਨੇ ਇਸ ਬੈਠਕ ਤੋਂ ਬਾਹਰ ਆ ਗਏ। ਅਯੁੱਧਿਆ ਜ਼ਮੀਨੀ ਵਿਵਾਦ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇੱਕ ਰਿਵੀਯੂ ਪਟੀਸ਼ਨ ਦਾਇਰ ਕਰਨ ਦੀ ਗੱਲ ਸਾਹਮਣੇ ਆ ਰਹੀ ਸੀ।

ABOUT THE AUTHOR

...view details