ਮਹਾਰਾਸ਼ਟਰ : ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਏ ਹਨ। ਸ਼ਿਵ ਸੈਨਾ ਨੇ ਇਸ ਦੀ ਜਾਣਕਾਰੀ ਆਪਣੇ ਅਧਿਕਾਰਕ ਟਵੀਟਰ ਅਕਾਉਂਟ 'ਤੇ ਸਾਂਝੀ ਕੀਤੀ ਹੈ।
ਗੁਰਮੀਤ ਸਿੰਘ ਉਰਫ਼ ਸ਼ੇਰਾ ਨੇ ਸ਼ਿਵ ਸੈਨਾ ਦੇ ਮੁੱਖੀ ਉਧਵ ਠਾਕਰੇ ਅਤੇ ਯੂਵਾ ਸੈਨਾ ਦੇ ਪ੍ਰਧਾਨ ਆਦਿਤਯ ਠਾਕਰੇ ਦੀ ਮੌਜੂਦਗੀ ਵਿੱਚ ਪਾਰਟੀ 'ਚ ਸ਼ਮੂਲੀਅਤ ਕੀਤੀ। ਸ਼ੇਰਾ, ਉਧਵ ਠਾਕਰੇ ਦੇ ਘਰ ਮੋਤੀਸ਼੍ਰੀ ਵਿਖੇ ਸ਼ਿਵ ਸੈਨਾ ਵਿੱਚ ਸ਼ਾਮਲ ਹੋਏ।