ਨਵੀਂ ਦਿੱਲੀ: ਅਯੁੱਧਿਆ ਦੇ ਰਾਮ ਮੰਦਰ ਲਈ ਭੂਮੀ ਪੂਜਨ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਦੇ ਕੁਝ ਹਿੱਸਿਆਂ ਤੋਂ ਵਿਰੋਧ ਦੀਆਂ ਲਹਿਰਾਂ ਵੀ ਵੇਖੀਆਂ ਜਾ ਰਹੀਆਂ ਹਨ। ਇਸ ਬਾਰੇ ਆਲ ਇੰਡੀਆ ਇਮਾਮ ਐਸੋਸੀਏਸ਼ਨ ਦੇ ਪ੍ਰਧਾਨ ਸਾਜਿਦ ਰਸ਼ੀਦੀ ਦਾ ਬਿਆਨ ਸਾਹਮਣੇ ਆਇਆ ਹੈ।
ਰਸ਼ੀਦੀ ਦਾ ਕਹਿਣਾ ਹੈ ਕਿ ਇਸਲਾਮ ਕਹਿੰਦਾ ਹੈ, ਮਸਜਿਦ ਹਮੇਸ਼ਾ ਇੱਕ ਮਸਜਿਦ ਰਹੇਗੀ। ਕੁਝ ਹੋਰ ਬਣਾਉਣ ਲਈ ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਸਾਡਾ ਮੰਨਣਾ ਹੈ ਕਿ ਇਹ ਮਸਜਿਦ ਸੀ, ਹੈ ਅਤੇ ਹਮੇਸ਼ਾ ਇੱਕ ਮਸਜਿਦ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਤਰੀਕ ਮੁੜ ਦੁਹਰਾਈ ਜਾਵੇਗੀ, ਮੰਦਰ ਨੂੰ ਤੋੜਿਆ ਜਾਵੇਗਾ ਅਤੇ ਮਸਜਿਦ ਦੁਬਾਰਾ ਬਣਾਈ ਜਾਵੇਗੀ।
'ਸਾਨੂੰ ਯਕੀਨ ਹੈ ਮੰਦਰ ਤੋੜ ਕੇ ਫਿਰ ਮਸਜਿਦ ਬਣਾਈ ਜਾਵੇਗੀ' ਉਨ੍ਹਾਂ ਕਿਹਾ ਕਿ ਬਾਬਰੀ ਮਸਜਿਦ ਦੇ ਸਥਾਨ ‘ਤੇ ਰਾਮ ਮੰਦਰ ਦਾ ਨੀਂਹ ਪੱਥਰ ਦੇਸ਼ ਅਤੇ ਵਿਸ਼ਵ ਦੇ ਇਤਿਹਾਸ ਦਾ ਇੱਕ ਕਾਲਾ ਦਿਨ ਸੀ। 1992 ਨੂੰ ਹਿੰਦੁਸਤਾਨ ਦੀ ਸ਼ਾਨ ਬਾਬਰੀ ਮਸਜਿਦ ਨੂੰ ਤੋੜ ਦਿੱਤਾ ਗਿਆ ਸੀ। ਉਸ ਤੋਂ ਬਾਅਦ 9 ਅਕਤੂਬਰ 2019 ਨੂੰ ਸੁਪਰੀਮ ਕੋਰਟ ਨੇ ਅਜਿਹਾ ਫ਼ੈਸਲਾ ਸੁਣਾਇਆ ਜੋ ਕਦੇ ਵੀ ਨਹੀਂ ਸੁਣਾਇਆ ਗਿਆ ਹੋਵੇਗਾ।
ਦੱਸਣਯੋਗ ਹੈ ਕਿ ਹੈ ਕਿ ਭੂਮੀ ਪੂਜਨ ਵਾਲੇ ਦਿਨ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦਾ ਬਿਆਨ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਬਾਬਰੀ ਮਸਜਿਦ ਸੀ, ਹੈ ਅਤੇ ਰਹੇਗੀ। ਇਸ ਤੋਂ ਪਹਿਲਾਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐਮਪੀਐਲਬੀ) ਨੇ ਕਿਹਾ ਸੀ ਕਿ ਬਾਬਰੀ ਮਸਜਿਦ ਸੀ ਅਤੇ ਇਹ ਹਮੇਸ਼ਾ ਰਹੇਗੀ, ਕਿਉਂਕਿ ਇੱਕ ਵਾਰ ਜਦੋਂ ਮਸਜਿਦ ਇੱਕ ਜਗ੍ਹਾ ਸਥਾਪਤ ਹੋ ਜਾਂਦੀ ਹੈ, ਤਾਂ ਇਹ ਸਦਾ ਲਈ ਰਹਿੰਦੀ ਹੈ।