ਭੋਪਾਲ। ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ ਚਾਰ ਲੋਕਸਭਾ ਸੀਟਾਂ ਉੱਤੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਸਾਧਵੀ ਪ੍ਰਗਿਆ ਸਿੰਘ ਠਾਕੁਰ ਤੋਂ ਇਲਾਵਾ ਤਿੰਨ ਹੋਰ ਨਾਂਅ ਸ਼ਾਮਿਲ ਹਨ। ਸਾਧਵੀ ਪ੍ਰਗਿਆ ਨੂੰ ਭੋਪਾਲ ਤੋਂ ਟਿਕਟ ਦਿੱਤਾ ਗਿਆ ਹੈ। ਸਾਧਵੀ ਪ੍ਰਗਿਆ ਨੇ ਬੁੱਧਵਾਰ ਨੂੰ ਹੀ ਭਾਜਪਾ ਦਾ ਵਿਹੜੇ 'ਚ ਐਂਟਰੀ ਮਾਰੀ ਹੈ।
ਸਾਧਵੀ ਪ੍ਰਗਿਆ ਤੋਂ ਇਲਾਵਾ ਗੂਨਾ ਤੋਂ ਡਾ. ਕੇਪੀ ਯਾਦਵ, ਸਾਗਰ ਤੋਂ ਰਾਜ ਬਹਾਦੁਰ ਸਿੰਘ ਅਤੇ ਵਿਦੀਸ਼ਾ ਤੋਂ ਰਮਾਕਾਂਤ ਭਾਰਗਵ ਨੂੰ ਟਿਕਟ ਦਿੱਤਾ ਗਿਆ ਹੈ। ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਸਾਧਵੀ ਪ੍ਰਗਿਆ ਨੇ ਕਿਹਾ ਕਿ ਮੈਂ ਰਸਮੀ ਤੌਰ ਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ। ਮੈਂ ਚੋਣ ਲੜਾਂਗੀ ਅਤੇ ਜਿੱਤਾਂਗੀ ਵੀ। ਮੇਰੇ ਕੋਲ ਸ਼ਿਵਰਾਜ ਸਿੰਘ ਚੌਹਾਨ ਦਾ ਸਮਰਥਨ ਹੈ।