ਪੰਜਾਬ

punjab

ETV Bharat / bharat

ਸਾਧਵੀ ਪ੍ਰਗਿਆ ਨੇ ਦਿਗਵਿਜੈ ਨੂੰ ਦੱਸਿਆ ਅੱਤਵਾਦੀ, ਚੋਣ ਕਮਿਸ਼ਨ ਨੇ ਮੰਗੀ ਰਿਪੋਰਟ - controversy

ਸ਼ਹੀਦ ਹੇਮੰਤ ਕਰਕਰੇ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਅਤੇ ਭੋਪਾਲ ਤੋਂ ਭਾਜਪਾ ਦੇ ਉਮੀਦਵਾਰ ਸਾਧਵੀ ਪ੍ਰਗਿਆ ਆਪਣੇ ਇੱਕ ਹੋਰ ਵਿਵਾਦਿਤ ਬਿਆਨ ਨੂੰ ਲੈ ਕੇ ਚਰਚਾ 'ਚ ਹਨ। ਪ੍ਰਗਿਆ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੈ ਨੂੰ ਅੱਤਵਾਦੀ ਦੱਸਿਆ ਸੀ। ਜਿਸ ਤੋਂ ਬਾਅਦ ਹਰਕਤ 'ਚ ਆਏ ਚੋਣ ਕਮਿਸ਼ਨ ਨੇ ਰਿਪੋਰਟ ਤਲਬ ਕੀਤੀ ਹੈ। ਉਧਰ ਦਿਗਵਿਜੈ ਨੇ ਜਵਾਬ 'ਚ ਕਿਹਾ ਕਿ ਕਾਂਗਰਸ ਨੇ ਅੱਤਵਾਦ ਨਾਲ ਕਦੇ ਸਮਝੌਤਾ ਨਹੀਂ ਕੀਤਾ।

ਫ਼ੋਟੋ

By

Published : Apr 26, 2019, 2:33 PM IST

ਭੋਪਾਲ: ਭਾਜਪਾ ਦੀ ਭੋਪਾਲ ਤੋਂ ਉਮੀਦਵਾਰ ਸਾਧਵੀ ਪ੍ਰਗਿਆ ਬੀਤੇ ਦਿਨ ਸੀਹੋਰ 'ਚ ਚੋਣ ਪ੍ਰਚਾਰ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਕਾਂਗਰਸੀ ਸੀਨੀਅਰ ਨੇਤਾ ਦਿਗਵਿਜੈ ਤੇ ਤੰਜ ਕਸਦਿਆਂ ਕਿਹਾ ਕਿ ਦਿਗਵਿਜੈ ਨੇ ਫੈਕਟਰੀਆਂ ਬੰਦ ਕਰਵਾਈਆਂ, ਖੁਦ ਦਾ ਕਾਰੋਬਾਰ ਵਧਾਇਆ, ਲੋਕਾਂ ਨੂੰ ਬੇਰੋਜ਼ਗਾਰ ਕੀਤਾ ਹੈ।

ਵੀਡੀਓ

ਪ੍ਰਗਿਆ ਨੇ ਕਿਹਾ ਕਿ 16 ਸਾਲ ਪਹਿਲਾਂ ਉਮਾ ਨੇ ਦਿਗਵਿਜੈ ਨੂੰ ਹਰਾਇਆ ਸੀ ਅਤੇ ਹੁਣ 16 ਸਾਲ ਬਾਅਦ ਫਿਰ ਇੱਕ ਅੱਤਵਾਦੀ ਦਾ ਸਫਾਇਆ ਕਰਨ ਲਈ ਸਾਧਵੀ ਨੂੰ ਖੜ੍ਹੇ ਹੋਣਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਤਿੱਖੇ ਅੰਦਾਜ਼ 'ਚ ਕਿਹਾ ਕਿ ਕਾਂਗਰਸ ਸਾਧੂ ਸੰਤਾਂ ਤੇ ਭਗਵੇ ਅੱਤਵਾਦ ਦਾ ਇਲਜ਼ਾਮ ਲਗਾ ਉਨ੍ਹਾਂ ਨੂੰ ਜੇਲ਼੍ਹ ਭੇਜ ਰਹੀ ਹੈ।

ਉਧਰ ਸਾਧਵੀ ਪ੍ਰੱਗਿਆ ਦੇ ਇਸ ਬਿਆਨ 'ਤੇ ਚੋਣ ਆਯੋਗ ਨੇ ਸਖ਼ਤ ਨੋਟਿਸ ਲੈਣਦੇ ਹੋਏ ਰਿਪੋਰਟ ਮੰਗੀ ਹੈ।

ਦੱਸਣਯੋਗ ਹੈ ਕਿ ਸਿਰਫ਼ ਸਾਧਵੀ ਪ੍ਰਗਿਆ ਦੇ ਹੀ ਨਹੀਂ ਸਗੋਂ ਸੀਹੋਰ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਸੰਸਦ ਮੈਂਬਰ ਆਲੋਕ ਸੰਜਰ ਦੇ ਵੀ ਬੋਲ ਵਿਗੜੇ। ਸੰਜਰ ਨੇ ਕਿਹਾ ਕਿ ਸਾਧਵੀ ਪ੍ਰਗਿਆ ਨੂੰ ਕੁੱਤਿਆ ਨੇ 1 ਸਾਲ ਨਹੀਂ, 2 ਸਾਲ ਨਹੀਂ, 3 ਸਾਲ ਨਹੀਂ, ਪੂਰੇ 9 ਸਾਲ ਜੇਲ੍ਹ 'ਚ ਰੱਖਿਆ ਹੈ। ਪਰ ਜਦੋਂ ਸੰਜਰ ਦੇ ਇਹ ਬੋਲ ਕੈਮਰੇ 'ਚ ਕੈਦ ਹੋ ਗਏ ਤਾਂ ਉਨ੍ਹਾਂ ਕਿਹਾ ਕਿ 'ਮੈਨੇ ਕੁੱਤੋਂ ਨਹੀਂ ਦੁਸ਼ਟੋਂ ਕਹਾ ਥਾ' ਸੰਜਰ ਸਾਫ਼ ਮੁਕਰੇ ਤੇ ਕਿਹਾ ਕਿ ਅਗਰ ਮੈਂ ਅਜਿਹਾ ਬੋਲਿਆ ਹੋਵੇਗਾ ਤਾਂ ਰਾਜਨੀਤਿ ਛੱਡ ਦੇਵਾਂਗਾ।

ਉਧਰ ਦਿਗਵਿਜੈ ਨੇ ਜਵਾਬ 'ਚ ਕਿਹਾ ਕਿ ਕਾਂਗਰਸ ਨੇ ਕਦੇ ਅੱਤਵਾਦ ਨਾਲ ਸਮਝੌਤਾ ਨਹੀਂ ਕੀਤਾ। ਰਾਜੀਵ ਗਾਂਧੀ, ਇੰਦਰਾ ਗਾਂਧੀ, ਬੇਅੰਤ ਸਿੰਘ ਸਮੇਤ ਕਈ ਕਾਂਗਰਸੀ ਆਗੂਆਂ ਨੇ ਅੱਤਵਾਦ ਦੇ ਖਾਤਮੇਂ ਨਾਲ ਲੜਦਿਆਂ ਕੁਰਬਾਣਿਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹੁਣ ਤੱਕ ਕਿਸੇ ਵੀ ਲੀਡਰ ਨੇ ਕੁਰਬਾਣੀ ਨਹੀਂ ਕੀਤੀ ਸਗੋ ਅੱਤਵਾਦ ਨਾਲ ਸਮਝੌਤਾ ਕੀਤਾ ਹੈ।

ABOUT THE AUTHOR

...view details