ਨਵੀਂ ਦਿੱਲੀ: ਭੋਪਾਲ ਲੋਕ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ 26/11 ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਵਿਵਾਦਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਇਹ ਬਿਆਨ 26/11 ਹਮਲੇ 'ਚ ਸ਼ਹੀਦ ਹੋਏ ਏਟੀਐਸ ਚੀਫ ਹੇਮੰਤ ਕਰਕਰੇ ਬਾਰੇ ਦਿੱਤਾ ਹੈ।
ਸਾਧਵੀ ਪ੍ਰੱਗਿਆ ਨੇ ਕਿਹਾ, "ਹੇਮੰਤ ਕਰਕਰੇ ਦੀ ਅੱਤਵਾਦੀਆਂ ਵੱਲੋਂ ਕੀਤੀ ਹੱਤਿਆ ਉਸ ਦੇ ਕਰਮਾਂ ਦੀ ਸਜ਼ਾ ਹੈ, ਜੋ ਉਸਨੇ ਮੈਨੂੰ ਗਲਤ ਤਰੀਕੇ ਨਾਲ ਫਸਾ ਕੇ ਕੀਤੇ।" ਸਾਧਵੀ ਪ੍ਰਗਿਆ ਨੇ ਕਿਹਾ ਕਿ ਇਕ ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੈਂਬਰ ਨੂੰ ਉਨ੍ਹਾਂ ਭੇਜਿਆ ਅਤੇ ਹੇਮੰਤ ਕਰਕਰੇ ਨੂੰ ਮੁੰਬਈ ਬੁਲਾਇਆ। ਉਸ ਸਮੇਂ ਮੈਂ ਮੁੰਬਈ ਜੇਲ੍ਹ ਵਿਚ ਸੀ। ਰਾਸ਼ਟਰੀ ਸੁਰੱਖਿਆ ਕਮਿਸ਼ਨ ਦੇ ਮੈਂਬਰ ਨੇ ਹੇਮੰਤ ਕਰਕਰੇ ਨੂੰ ਬੁਲਾ ਕੇ ਕਿਹਾ ਕਿ ਜਦੋਂ ਤੁਹਾਡੇ ਕੋਲ ਸਬੂਤ ਨਹੀਂ ਤਾਂ ਸਾਧਵੀ ਜੀ ਨੂੰ ਛੱਡ ਦਿਓ। ਬਿਨਾਂ ਸਬੂਤ ਦੇ ਇਨ੍ਹਾਂ ਨੂੰ ਰੱਖਣਾ ਗੈਰਕਾਨੂੰਨੀ ਹੈ ਪਰ ਉਸ ਨੇ ਕਿਹਾ ਕਿ ਮੈਂ ਕੁਝ ਵੀ ਕਰਾਂਗਾ, ਕਿਤੋ ਵੀ ਸਬੂਤ ਲੈ ਕੇ ਆਵਾਂਗਾ, ਪਰ ਸਾਧਵੀ ਨੂੰ ਨਹੀਂ ਛੱਡਾਂਗਾ।"