ਪੰਜਾਬ

punjab

ETV Bharat / bharat

ਰਾਜਸਥਾਨ: ਵਿਧਾਇਕ ਦਾ ਦਾਅਵਾ, ਪਾਇਲਟ ਨੇ ਦਿੱਤਾ 35 ਕਰੋੜ ਰੁਪਏ ਦਾ ਆਫਰ

ਰਾਜਸਥਾਨ ਵਿੱਚ ਸਿਆਸੀ ਘਮਾਸਾਨ ਦੇ ਵਿੱਚ ਕਾਂਗਰਸ ਦੇ ਵਿਧਾਇਰ ਗਿਰਰਾਜ ਮਲਿੰਗਾ ਨੇ ਦੋਸ਼ ਲਗਾਇਆ ਹੈ ਕਿ ਸਚਿਨ ਪਾਇਲਟ ਨੇ ਉੁਨ੍ਹਾਂ ਨੂੰ 35 ਕਰੋੜ ਰੁਪਏ ਦਾ ਆਫਰ ਦਿੱਤਾ ਹੈ। ਉੱਥੇ ਹੀ ਪਾਇਲਟ ਹੁਣ ਮਲਿੰਗਾ ਦੇ ਖਿਲਾਫ਼ ਕਾਨੂੰਨ ਨੋਟਿਸ ਭੇਜਣ ਦਾ ਮਨ ਬਣਾ ਲਿਆ ਹੈ।

ਫ਼ੋਟੋ
ਫ਼ੋਟੋ

By

Published : Jul 22, 2020, 9:55 AM IST

ਜੈਪੁਰ: ਰਾਜਸਥਾਨ ਵਿੱਚ ਸਿਆਸੀ ਘਮਾਸਾਨ ਵਿਚਕਾਰ ਕਾਂਗਰਸ ਦੇ ਵਿਧਾਇਕ ਗਿਰਰਾਜ ਮਲਿੰਗਾ ਨੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ 'ਤੇ ਪੈਸੇ ਆਫਰ ਕਰਨ ਦਾ ਦੋਸ਼ ਲਾਇਆ ਹੈ। ਮਲਿੰਗਾ ਨੇ ਦਾਅਵਾ ਕੀਤਾ ਹੈ ਕਿ ਸਚਿਨ ਪਾਇਲਟ ਨੇ ਉਨ੍ਹਾਂ ਨੂੰ ਆਪਣੇ ਨਾਲ ਆਉਣ ਲਈ 35 ਕਰੋੜ ਰੁਪਏ ਦਾ ਆਫ਼ਰ ਦਿੱਤਾ ਸੀ।

ਸਚਿਨ ਪਾਇਲਟ ਨੇ ਹੁਣ ਗਿਰਰਾਜ ਮਲਿੰਗਾ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਸਚਿਨ ਪਾਇਲਟ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਪਾਇਲਟ ਹੁਣ ਜਲਦੀ ਹੀ ਗਿਰਰਾਜ ਮਲਿੰਗਾ ਖਿਲਾਫ ਕਾਨੂੰਨੀ ਕਾਰਵਾਈ ਅਧੀਨ ਕਾਨੂੰਨੀ ਨੋਟਿਸ ਭੇਜਣਗੇ।

ਜਾਣਕਾਰੀ ਅਨੁਸਾਰ ਮਲਿੰਗਾ ਨੇ ਇਹ ਬਿਆਨ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ। ਵਿਧਾਇਕ ਦੇ ਇਸ ਬਿਆਨ ਤੋਂ ਬਾਅਦ ਹੀ ਸਚਿਨ ਪਾਇਲਟ ਨੇ ਗਿਰਰਾਜ ਮਲਿੰਗਾ ਨੂੰ ਕਾਨੂੰਨੀ ਨੋਟਿਸ ਦੇਣ ਦਾ ਮਨ ਬਣਾ ਲਿਆ। ਸਚਿਨ ਪਾਇਲਟ ਨੇ ਮਲਿੰਗਾ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਹੈ।

ਉੱਥੇ ਹੀ ਮੰਗਲਵਾਰ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਚ ਹੀ ਇਸ਼ਵਰ ਹੈ, ਇਸ਼ਵਰ ਹੀ ਸੱਚ ਹੈ ਤੇ ਸੱਚ ਸਾਡੇ ਨਾਲ ਹੈ। ਇਸ ਕਰਕੇ ਹਰ ਹਾਲ ਵਿੱਚ ਸਾਡੀ ਜਿੱਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਸਾਡੇ ਨਾਲ ਨਹੀਂ ਹਨ, ਉਹ ਵੀ ਸਾਨੂੰ ਵੋਟ ਕਰਨਗੇ।

ABOUT THE AUTHOR

...view details