ਅਮਰਾਵਤੀ: ਰੂਸ ਤੋਂ ਯਾਤਰਾ ਲਈ ਭਾਰਤ ਆਈ ਮਾਂ-ਧੀ, ਓਲੀਵੀਆ ਅਤੇ ਐੱਸਤੇਰ ਤਾਲਾਬੰਦੀ ਕਾਰਨ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਫਸ ਗਈਆਂ ਹਨ। ਉਨ੍ਹਾਂ ਨੇ ਈਟੀਵੀ ਭਾਰਤ ਰਾਹੀਂ ਘਰ ਵਾਪਸ ਜਾਣ ਲਈ ਮਦਦ ਦੀ ਗੁਹਾਰ ਲਗਾਈ ਹੈ।
ਦਰਅਸਲ ਓਲੀਵੀਆ ਅਤੇ ਉਸ ਦੀ ਧੀ ਐੱਸਤੇਰ 6 ਫਰਵਰੀ ਨੂੰ ਮੰਦਰਾਂ ਦੇ ਦਰਸ਼ਨ ਕਰਨ ਦੇ ਮਕਸਦ ਨਾਲ ਭਾਰਤ ਆਏ ਸਨ ਪਰ ਤਾਲਾਬੰਦੀ ਤੋਂ ਬਾਅਦ ਉਹ ਪੱਛਮੀ ਬੰਗਾਲ ਵਿੱਚ ਫਸ ਗਈ। ਅਨਲਾਕ ਪ੍ਰਕਿਰਿਆ ਦੀ ਸ਼ੁਰੂਆਤ ਦੇ ਨਾਲ ਐੱਸਤੇਰ ਤਿਰੂਮਾਲਾ ਪਹੁੰਚੀ। ਕੋਰੋਨਾ ਮਹਾਂਮਾਰੀ ਦੇ ਕਾਰਨ ਵਿਦੇਸ਼ੀ ਲੋਕਾਂ ਨੂੰ ਹੁਣ ਤੱਕ ਦਰਸ਼ਨ ਦੀ ਇਜਾਜ਼ਤ ਨਹੀਂ ਮਿਲੀ, ਜਿਸ ਕਾਰਨ ਉਹ ਕੁਝ ਪੈਸਿਆਂ ਨਾਲ ਤਿਰੂਪਤੀ ਵਿੱਚ ਸਮਾਂ ਬਤੀਤ ਕਰ ਰਹੇ ਹਨ।
ਜ਼ਿਆਦਾ ਤੋਂ ਜ਼ਿਆਦਾ ਰੂਸੀ ਉੱਤਰੀ ਭਾਰਤ ਦੇ ਵਰਿੰਦਾਵਨ ਆਉਂਦੇ ਹਨ, ਜਿੱਥੇ ਐੱਸਤੇਰ ਦੀ ਮਾਂ ਓਲੀਵੀਆ ਲੌਕਡਾਉਨ ਕਾਰਨ ਫਸ ਗਈ ਤੇ ਐੱਸਤੇਰ ਤਿਰੂਪਤੀ ਵਿੱਚ ਫਸ ਗਈ ਸੀ। ਮਾਂ ਅਤੇ ਧੀ ਅਣਪਛਾਤੇ ਦੇਸ਼ ਵਿੱਚ ਹਜ਼ਾਰਾਂ ਕਿਲੋਮੀਟਰ ਦੀ ਦੂਰੀ 'ਤੇ ਫਸੀਆਂ ਹੋਈਆਂ ਹਨ।
ਐੱਸਤੇਰ ਨੇ ਰੋਂਦੇ ਹੋਏ ਕਿਹਾ ਕਿ ਉਸ ਕੋਲ ਸਿਰਫ ਇੱਕ ਹਜ਼ਾਰ ਰੁਪਏ ਬਚੇ ਹਨ। ਉਹ ਮੁਸੀਬਤ ਵਿੱਚ ਹੈ। ਹੁਣੇ ਇੱਕ ਹੋਸਟਲ ਮੈਨੇਜਰ ਨੇ ਉਸ ਨੂੰ ਕਪਿਲਤਿਰਥਮ ਵਿੱਚ ਪਨਾਹ ਦਿੱਤੀ ਹੈ। ਉਹ ਕੁਝ ਮਹੀਨਿਆਂ ਤੋਂ ਫਿਜ਼ੀਓਥੈਰੇਪੀ, ਪੇਂਟਿੰਗ, ਮੇਕਅਪ ਕਰ ਕੇ ਕੁਝ ਪੈਸੇ ਕਮਾ ਰਹੀ ਹੈ। ਕੋਰੋਨਾ ਯੁੱਗ ਵਿੱਚ ਕੋਈ ਵੀ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਨਹੀਂ ਹੈ। ਅਜਿਹੇ 'ਚ ਐੱਸਤੇਰ ਨੇ ਈਟੀਵੀ ਭਾਰਤ ਨੂੰ ਹੱਡ ਬੀਤੀ ਸੁਣਾਈ।
ਐੱਸਤੇਰ ਨੇ ਦੱਸਿਆ ਕਿ ਉਸ ਨੂੰ ਫਸੇ ਹੋਏ ਛੇ ਮਹੀਨੇ ਹੋ ਗਏ ਸਨ। ਉਹ ਕਿਸੇ ਤਰੀਕੇ ਨਾਲ ਆਪਣੇ ਢਿੱਡ ਭਰ ਰਹੀ ਹੈ। ਵਿਦੇਸ਼ਾਂ ਤੋਂ ਕਈ ਸਮਾਜ ਸੇਵਕਾਂ ਨੇ ਉਸ ਨੂੰ ਵਾਪਸ ਬੁਲਾਉਣ ਦਾ ਭਰੋਸਾ ਦਿੱਤਾ ਹੈ। ਇੱਕ ਟਰੈਵਲ ਕੰਪਨੀ ਰੂਸ ਦੀ ਹਵਾਈ ਯਾਤਰਾ ਲਈ ਪੈਸੇ ਦੇਣ ਲਈ ਤਿਆਰ ਹੈ। ਮੈਰਾਮ ਇੰਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨੇ 25,000 ਰੁਪਏ ਦੇਣ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਸਥਾਨਕ ਵਿਧਾਇਕ ਨੇ ਕਿਹਾ ਕਿ ਉਹ ਰੂਸੀ ਲੜਕੀ ਨੂੰ ਤੁਰੰਤ ਸਹਾਇਤਾ ਵਜੋਂ 10,000 ਰੁਪਏ ਦੇਵੇਗਾ। ਤਿਰੂਪਤੀ ਸ਼ਹਿਰੀ ਵਿਕਾਸ ਅਥਾਰਟੀ (ਟੀ.ਯੂ.ਜੀ.ਏ.) ਦੇ ਇੱਕ ਅਧਿਕਾਰੀ ਦੇ ਪਰਿਵਾਰ ਨੇ ਐੱਸਤੇਰ ਦੀ ਮਦਦ ਕੀਤੀ ਹੈ। ਇੱਕ ਹੋਰ ਸਰਕਾਰੀ ਅਧਿਕਾਰੀ ਨੇ 10,000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।