ਪੰਜਾਬ

punjab

ਰੂਸ ਦੇ ਟੀਕੇ ਦਾ ਅਸਰ ਤੇ ਸੁਰੱਖਿਅਤ ਹੋਣ ਬਾਰੇ ਸ਼ੱਕ: ਸੀਸੀਐਮਬੀ ਮੁਖੀ

By

Published : Aug 12, 2020, 4:39 PM IST

ਸੀਸੀਐਮਬੀ ਦੇ ਨਿਰਦੇਸ਼ਕ ਰਾਕੇਸ਼ ਕੇ. ਮਿਸ਼ਰਾ ਨੇ ਕਿਹਾ ਕਿ ਜੇਕਰ ਲੋਕ ਕਿਸਮਤ ਵਾਲੇ ਰਹੇ ਤਾਂ ਰੂਸ ਦਾ ਟੀਕਾ ਅਸਰਦਾਰ ਸਾਬਿਤ ਹੋਵੇਗਾ। ਮਿਸ਼ਰਾ ਨੇ ਕਿਹਾ ਕਿ ਟੀਕੇ ਦਾ ਅਸਰਦਾਰ ਹੋਣਾ ਅਤੇ ਉਸਦੀ ਵਰਤੋਂ ਲਈ ਸੁਰੱਖਿਅਤ ਹੋਣ ਸਬੰਧੀ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ।

ਰੂਸ ਦੇ ਟੀਕੇ ਦਾ ਅਸਰ ਤੇ ਸੁਰੱਖਿਅਤ ਹੋਣ ਬਾਰੇ ਸ਼ੱਕ : ਸੀਸੀਐਮਬੀ ਮੁਖੀ
ਰੂਸ ਦੇ ਟੀਕੇ ਦਾ ਅਸਰ ਤੇ ਸੁਰੱਖਿਅਤ ਹੋਣ ਬਾਰੇ ਸ਼ੱਕ : ਸੀਸੀਐਮਬੀ ਮੁਖੀ

ਹੈਦਰਾਬਾਦ: ਸੀਐਸਆਈਆਰ ਕੋਸ਼ਿਕਾਵਾਂ ਅਤੇ ਅਣੂ ਜੀਵ-ਵਿਗਿਆਨ ਕੇਂਦਰ (ਸੀਸੀਐਮਬੀ) ਦੇ ਇੱਕ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਦੇ ਇਲਾਜ ਲਈ ਈਜਾਦ ਕੀਤੇ ਗਏ ਰੂਸ ਦੇ ਟੀਕੇ ਬਾਰੇ ਪੂਰਨ ਜਾਣਕਾਰੀ ਮੁਹੱਈਆ ਨਾ ਹੋਣ ਕਾਰਨ ਇਸ ਟੀਕੇ ਦੇ ਅਸਰਦਾਰ ਹੋਣ ਅਤੇ ਵਰਤੋਂ ਲਈ ਸੁਰੱਖਿਅਤ ਹੋਣ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।

ਸੀਸੀਐਮਬੀ ਦੇ ਨਿਰਦੇਸ਼ਕ ਰਾਕੇਸ਼ ਕੇ.ਮਿਸ਼ਰਾ ਨੇ ਕਿਹਾ ਕਿ ਜੇਕਰ ਲੋਕ ਕਿਸਮਤ ਵਾਲੇ ਰਹੇ ਤਾਂ ਰੂਸ ਦਾ ਟੀਕਾ ਅਸਰਦਾਰ ਸਾਬਿਤ ਹੋਵੇਗਾ। ਮਿਸ਼ਰਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਵਿਰੁੱਧ ਪਹਿਲਾ ਟੀਕਾ ਈਜਾਦ ਕਰ ਲਿਆ ਹੈ, ਜਿਹੜਾ ਕੋਵਿਡ-19 ਨਾਲ ਨਿਪਟਣ ਵਿੱਚ ਬਹੁਤ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ ਅਤੇ ਇੱਕ ਸਥਾਈ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕਰਦਾ ਹੈ।

ਇਸ ਨਾਲ ਹੀ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਇੱਕ ਕੁੜੀ ਨੂੰ ਇਹ ਟੀਕਾ ਪਹਿਲਾਂ ਹੀ ਲਾਇਆ ਜਾ ਚੁੱਕਿਆ ਹੈ। ਮਿਸ਼ਰਾ ਨੇ ਕਿਹਾ ਕਿ ਟੀਕੇ ਦਾ ਅਸਰਦਾਰ ਹੋਣ ਅਤੇ ਉਸਦੀ ਵਰਤੋਂ ਲਈ ਸੁਰੱਖਿਅਤ ਹੋਣ ਸਬੰਧੀ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਉਚਿਤ ਪ੍ਰੀਖਣ ਨਹੀਂ ਕੀਤੇ, ਜਿਹੜੇ ਤੀਜੇ ਪਆਅ ਵਿੱਚ ਕੀਤੇ ਜਾਂਦੇ ਹਨ। ਇਸ ਪੜਾਅ ਵਿੱਚ ਤੁਹਾਨੂੰ ਟੀਕੇ ਦੇ ਅਸਰਦਾਰ ਹੋਣ ਬਾਰੇ ਪਤਾ ਲਗਦਾ ਹੈ। ਇਸ ਪੜਾਅ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਟੀਕਾ ਲਾਇਆ ਜਾਂਦਾ ਹੈ ਅਤੇ ਦੋ ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਹੀ ਪਤਾ ਲਾਇਆ ਜਾਂਦਾ ਹੈ ਕਿ ਉਹ ਸੰਕਰਮਿਤ ਹਨ ਜਾਂ ਨਹੀਂ।

ABOUT THE AUTHOR

...view details