ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਰੂਸ ਨੇ ਭਾਰਤ ਦਾ ਕੀਤਾ ਸਮਰਥਨ - article 370 kashmir
ਰੂਸ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ 'ਤੇ ਭਾਰਤ ਦੇ ਇਸ ਫ਼ੈਸਲੇ ਦਾ ਖੁੱਲਕੇ ਸਮਰਥਨ ਕੀਤਾ ਹੈ। ਰੂਸ ਨੇ ਭਾਰਤ ਵੱਲੋਂ ਧਾਰਾ 370 ਰੱਦ ਕਰਕੇ ਜੰਮੂ-ਕਸ਼ਮੀਰ ਨੂੰ ਦੋ ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡਣ ਦੀ ਹਮਾਇਤ ਕੀਤੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਇਹ ਫ਼ੈਸਲਾ ਭਾਰਤ ਦੇ ਸੰਵਿਧਾਨ ਵਿੱਚ ਰਹਿ ਕੇ ਕੀਤਾ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ 'ਤੇ ਪਾਕਿਸਤਾਨ ਦੇ ਵਿਰੋਧ 'ਤੇ ਯੂ.ਐਨ ਅਤੇ ਅਮਰੀਕਾ ਨੇ ਪਾਕਿਸਤਾਨ ਦਾ ਸਮਰਥਨ ਨਹੀਂ ਕੀਤਾ। ਇਸ ਮਗਰੋਂ ਰੂਸ ਨੇ ਵੀ ਭਾਰਤ ਦੇ ਇਸ ਫ਼ੈਸਲੇ 'ਤੇ ਖੁੱਲਕੇ ਸਮਰਥਨ ਕੀਤਾ ਹੈ। ਰੂਸ ਨੇ ਭਾਰਤ ਵੱਲੋਂ ਧਾਰਾ 370 ਰੱਦ ਕਰਕੇ ਜੰਮੂ-ਕਸ਼ਮੀਰ ਨੂੰ ਦੋ ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡਣ ਦੀ ਹਮਾਇਤ ਕੀਤੀ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਇਹ ਫ਼ੈਸਲਾ ਭਾਰਤ ਦੇ ਸੰਵਿਧਾਨ ਵਿੱਚ ਰਹਿ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਸਕੋ ਇਹ ਉਮੀਦ ਕਰਦਾ ਹੈ ਕਿ ਇਸ ਫ਼ੈਸਲੇ ਨਾਲ ਭਾਰਤ 'ਤੇ ਪਾਕਿਸਤਾਨ ਦੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਏਗਾ।
ਵਿਦੇਸ਼ ਮੰਤਰਾਲੇ ਦਾ ਇਹ ਵੀ ਕਹਿਣਾ ਹੈ ਕਿ ਰੂਸ ਨੇ ਹਮੇਸ਼ਾਂ ਤੋਂ ਹੀ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਚ ਸੁਧਾਰ ਦਾ ਸਮਰਥਨ ਕੀਤਾ ਹੈ। ਰੂਸ ਨੇ ਕਿਹਾ ਕਿ “ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਤੇ ਪਾਕਿਸਤਾਨ ਆਪਣੇ ਮਤਭੇਦਾਂ ਨੂੰ ਰਾਜਨੀਤਿਕ ਅਤੇ ਕੂਟਨੀਤਕ ਤਰੀਕੇ ਨਾਲ 1972 ਦੇ ਸ਼ਿਮਲਾ ਸਮਝੌਤੇ ਅਤੇ 1999 ਦੇ ਲਾਹੌਰ ਐਲਾਨ ਨਾਮੇ ਦੀਆਂ ਧਾਰਾਵਾਂ ਦੇ ਅਨੁਸਾਰ ਦੁਵੱਲੇ ਅਧਾਰ‘ ਤੇ ਹੱਲ ਕੀਤੇ ਜਾਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਗ੍ਰਹਿ ਮੰਤਰਾਲੇ ਮੁਤਾਬਕ 31 ਅਕਤੂਬਰ ਤੱਕ ਜੰਮੂ-ਕਸ਼ਮੀਰ 'ਤੇ ਲਦਾਖ ਨੂੰ ਦੋ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਣਗੇ।