ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਅਲੀਪੁਰ ਥਾਣਾ ਅਧੀਨ ਹਾਮਦਪੁਰ ਪਿੰਡ ਵਿੱਚ ਆਰਟੀਆਈ ਕਾਰਕੁੰਨ ਰਮੇਸ਼ ਮਾਨ ਦੀ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਰਮੇਸ਼ ਮਾਨ ਨੇ ਖੇਤੀ ਵਾਲੀ ਜ਼ਮੀਨ ਦੀ ਉਸਾਰੀ ਸਬੰਧੀ ਹਾਈ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਦੱਸਿਆ ਗਿਆ ਕਿ ਰਮੇਸ਼ ਮਾਨ ਆਪਣੇ ਘਰ ਦੇ ਸਾਹਮਣੇ ਬੈਠਾ ਹੋਇਆ ਸੀ, ਜਦੋਂ ਕੁਝ ਲੋਕ ਕਾਰ 'ਚ ਸਵਾਰ ਹੋ ਕੇ ਆਏ ਤੇ ਉਸ ਉੱਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਪਹਿਲਾਂ ਰਮੇਸ਼ ਮਾਨ ਦੀਆਂ ਬਾਹਾਂ ਅਤੇ ਲੱਤਾਂ ਤੋੜੀਆਂ ਗਈਆਂ, ਫਿਰ ਉਸ ਦੇ ਸਿਰ 'ਤੇ ਰਾਡ ਮਾਰ ਕੇ ਕਤਲ ਕਰ ਦਿੱਤਾ, ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਰਮੇਸ਼ ਮਾਨ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਇਸ ਦੌਰਾਨ ਉਹ ਦਮ ਤੋੜ ਗਿਆ ਸੀ।