ਕੁੱਲੂ: ਵਿਸ਼ਵ ਭਰ 'ਚ ਸੈਲਾਨੀਆਂ ਦੇ ਦਿਲਾਂ ਵਿੱਚ ਇੱਕ ਖ਼ਾਸ ਥਾਂ ਬਣਾਉਣ ਵਾਲੇ ਸਥਾਨ ਰੋਹਤਾਂਗ ਦੇ ਰਸਤੇ ਖੁੱਲ ਗਏ ਹਨ। ਬੀਤੇ ਦਿਨਾਂ 'ਚ ਮਨਾਲੀ ਵੱਲੋਂ ਬੀਆਰਓ ਦੇ ਡੋਜਰ ਰੋਹਤਾਂਗ ਪਾਰ ਕਰ ਕੇ ਕੋਕਸਰ ਵੱਲੋਂ ਉੱਤਰਨਾ ਸ਼ੁਰੂ ਹੋ ਗਏ। ਉੱਥੇ ਹੀ, ਲਾਹੌਲ ਵੱਲੋਂ ਵੀ ਡੋਜਰ ਕੋਕਸਰ ਵੱਲੋਂ ਰੋਹਤਾਂਗ ਵੱਲ ਵਧਣੇ ਸ਼ੁਰੂ ਹੋ ਗਏ ਹਨ।
ਕਈ ਸੂਬਿਆਂ 'ਚ ਗਰਮੀ ਨਾਲ ਹਾਹਾਕਾਰ ਤੇ ਕਿਤੇ ਲੱਗ ਬਰਫ਼ ਦੇ ਢੇਰ - BRO
ਬੀਆਰੳ ਨੇ ਮਨਾਲੀ ਤੋਂ ਰੋਹਤਾਂਗ ਪਾਸ ਨੂੰ ਸੈਲਾਨੀਆਂ ਲਈ ਖੋਲ ਦਿੱਤਾ ਹੈ। ਕੋਕਸਰ ਤੇ ਰੋਹਤਾਂਗ ਦਰੇ ਵਿਚ ਬਰਫ ਹਾਲੇ 5 ਤੋਂ 10 ਫੁੱਟ ਤੱਕ ਜੰਮੀ ਹੋਈ ਹੈ, ਜਿਸ ਕਾਰਨ 17 ਕਿਲੋਮੀਟਰ ਦਾ ਰਾਹ ਹਾਲੇ ਵੀ ਬੰਦ ਪਿਆ ਹੈ।
Kullu
ਦੱਸ ਦੇਈਏ ਕਿ ਇਸ ਵਾਰ ਸਰਦੀਆਂ ਵਿੱਚ ਜ਼ਿਆਦਾ ਬਰਫ਼ਬਾਰੀ ਹੋਣ ਨਾਲ ਰੋਹਤਾਂਗ ਦੇ ਰਸਤਿਆਂ ਵਿੱਚ ਬਰਫ਼ ਦੇ ਢੇਰ ਲੱਗੇ ਹੋਏ ਹਨ। ਵੋਟਾਂ ਤੋਂ ਇੱਕ ਦਿਨ ਪਹਿਲਾਂ ਕੇਲੰਗ ਨੂੰ ਮਨਾਲੀ ਨਾਲ ਜੋੜਨਾ ਬੀਆਰਓ ਲਈ ਚੁਨੌਤੀ ਭਰਿਆ ਰਹੇਗਾ।
ਹਾਲਾਂਕਿ, ਲੋਕ ਸਭਾ ਚੋਣਾਂ ਦੇ ਚਲਦਿਆਂ ਬੀਆਰਓ ਨੇ 19 ਮਈ ਤੱਕ ਰੋਹਤਾਂਗ ਰਸਤੇ ਨੂੰ ਸ਼ੁਰੂ ਕਰਨ ਦਾ ਮੁੱਖ ਟੀਚਾ ਰੱਖਿਆ ਹੈ। ਬੀਆਰਓ ਨੇ ਰਸਤੇ ਸ਼ੁਰੂ ਤਾਂ ਕਰਵਾ ਦਿੱਤੇ ਹਨ, ਬਾਕੀ ਮੌਸਮ ਦੀਆਂ ਸਥਿਤੀਆਂ 'ਤੇ ਨਿਰਭਰ ਹੋਵੇਗਾ। ਉੱਥੇ ਹੀ ਦੇਸ਼-ਵਿਦੇਸ਼ ਤੋਂ ਮਨਾਲੀ ਆ ਕੇ 13050 ਫੁੱਟ ਉੱਚੇ ਰੋਹਤਾਂਗ ਦੇ ਦੀਦਾਰ ਕਰਨ ਵਾਲੇ ਯਾਤਰੀਆਂ ਨੂੰ ਅਜੇ ਕੁੱਝ ਦਿਨ ਹੋਰ ਉਡੀਕ ਕਰਨੀ ਪਵੇਗੀ। ਮਨਾਲੀ ਤੋਂ ਐਸ.ਡੀ.ਐਮ ਅਸ਼ਵਨੀ ਕੁਮਾਰ ਨੇ ਕਿਹਾ ਕਿ ਰੋਹਤਾਂਗ ਸਣੇ ਮਨਾਲੀ-ਕੇਲੰਗ ਮਾਰਗ ਸ਼ੁਰੂ ਹੁੰਦਿਆਂ ਹੀ ਸੈਲਾਨੀਆਂ ਲਈ ਇਸ ਮਹੀਨੇ ਦੇ ਆਖੀਰ ਤੱਕ ਰੋਹਤਾਂਗ ਸ਼ੁਰੂ ਹੋਣ ਦੀ ਉਮੀਦ ਹੈ।