ਪੰਜਾਬ

punjab

ETV Bharat / bharat

ਰੋਹਿਤ ਸ਼ਰਮਾ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ - ਕ੍ਰਿਸ ਗੇਲ

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਟੀਮ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਦਾ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਤੋੜ ਦਿੱਤਾ।

ਫ਼ੋਟੋ

By

Published : Aug 5, 2019, 7:42 AM IST

ਨਵੀ ਦਿੱਲੀ: ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਟੀ -20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ ਵੈਸਟਇੰਡੀਜ਼ ਦੇ ਨਾਲ ਹੋਏ ਦੂਜੇ ਟੀ -20 ਮੈਚ ਵਿੱਚ ਆਪਣਾ ਦੂਜਾ ਛੱਕਾ ਲਗਾਉਣ ਨਾਲ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ ਹੈ।

ਰੋਹਿਤ ਨੇ ਆਪਣਾ 96 ਵਾਂ ਮੈਚ ਖੇਡਦਿਆਂ 107 ਛੱਕੇ ਲਗਾਏ ਹਨ ਜਦਕਿ ਗੇਲ ਦੇ ਨਾਂਅ 105 ਛੱਕੇ ਹਨ। ਗੇਲ ਨੇ ਹਾਲਾਂਕਿ ਸਿਰਫ 58 ਮੈਚਾਂ ਵਿੱਚ ਹੀ 105 ਛੱਕੇ ਲਗਾਏ ਹਨ।

ਇਹ ਵੀ ਪੜ੍ਹੌ: ਭਾਰਤੀ ਲੜਕੀ ਹੋਵੇਗੀ ਹਸਨ ਅਲੀ ਦੀ ਵਹੁਟੀ, 20 ਨੂੰ ਵਿਆਹ ਪੱਕਾ

ਅੰਤਰਰਾਸ਼ਟਰੀ ਟੀ-20 ਮੈਚਾਂ ਵਿੱਚ ਗੇਲ ਅਤੇ ਰੋਹਿਤ ਤੋਂ ਇਲਾਵਾ ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ ਨੇ 100 ਤੋਂ ਵੱਧ ਛੱਕੇ ਲਗਾਏ ਹਨ। ਗਪਟਿਲ ਨੇ ਵੀ ਟੀ-20 ਵਿਚ 103 ਛੱਕੇ ਲਗਾਏ ਹਨ।

ਰੋਹਿਤ ਦੇ ਨਾਂਅ ਟੀ -20 ਮੈਚਾਂ ਵਿੱਚ ਸਭ ਤੋਂ ਵੱਧ ਚਾਰ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਕੋਲਿਨ ਮੁਨਰੋ ਨੇ ਟੀ-20 ਵਿੱਚ 3 ਸੈਂਕੜੇ ਲਗਾਏ ਹਨ। ਮੁਨਰੋ ਟੀ-20 ਵਿੱਚ ਹੁਣ ਤਕ 92 ਛੱਕੇ ਲਗਾ ਚੁੱਕੇ ਹਨ ਜੋ ਇਸ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ। ਇਸੇ ਸੂਚੀ ਵਿੱਚ, ਪੰਜਵੇਂ ਨੰਬਰ ਉੱਤੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕਲਮ ਨੇ ਟੀ -20 ਅੰਤਰਰਾਸ਼ਟਰੀ ਵਿੱਚ 91 ਛੱਕੇ ਲਗਾਏ ਹਨ।

ABOUT THE AUTHOR

...view details