ਬੈਂਗਲੁਰੂ :ਕਰਨਾਟਕ ਸਰਕਾਰ ਨੇ ਕੋਰੋਨਾ ਖਿਲਾਫ਼ ਲੜਾਈ ਵਿਚ ਰੋਬੋਟਾਂ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਦੇ ਵਿਰੁੱਧ ਰੋਬੋਟ ਦੀ ਵਰਤੋਂ ਕਰਨ ਵਾਲਾ ਇਹ ਦੇਸ਼ ਦਾ ਪਹਿਲਾ ਰਾਜ ਹੈ। ਆਈ ਟੀ ਕੰਪਨੀ ਵਿਪਰੋ ਇਸ ਵਿਚ ਸਹਾਇਤਾ ਕਰ ਰਹੀ ਹੈ।
ਮੈਡੀਕਲ ਸਿੱਖਿਆ ਵਿਭਾਗ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਰੋਬੋਟ ਦੀ ਮਦਦ ਲੈ ਰਿਹਾ ਹੈ। ਦੋ ਤੋਂ ਤਿੰਨ ਵੱਖ ਵੱਖ ਕਿਸਮਾਂ ਦੇ ਰੋਬੋਟਾਂ ਨੂੰ ਲਾਂਚ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਰੋਬੋਟ ਕੋਰੋਨਾ ਵਾਇਰਸ ਬੁਖਾਰ ਅਤੇ ਬੀਪੀ ਦੀ ਜਾਂਚ ਕਰਦਾ ਹੈ, ਅਤੇ ਉਹ ਡਾਟਾ ਨੂੰ ਡਾਕਟਰ ਤੱਕ ਪਹੁੰਚਾਉਂਦਾ ਹੈ। ਜ਼ਿਕਰਯੋਗ ਹੈ ਕਿ ਇਸ ਦੀ ਟੈਸਟਿੰਗ ਜਾਰੀ ਹੈ, ਪਰ ਮੈਡੀਕਲ ਸਟਾਫ਼ ਦਾ ਕਹਿਣਾ ਹੈ ਕਿ ਇਹ ਆਈਸੀਯੂ ਦੇ ਬਾਹਰੋਂ ਵੀ ਜਵਾਬ ਦੇ ਸਕਦਾ ਹੈ।
ਰੋਬੋ ਡੈਮੋ ਟੈਸਟ ਵਿਕਟੋਰੀਆ ਹਸਪਤਾਲ ਬੈਂਗਲੁਰੂ ਮੈਡੀਕਲ ਕਾਲਜ ਰਿਸਰਚ ਟੀਮ ਦੁਆਰਾ ਕੀਤਾ ਜਾ ਰਿਹਾ ਹੈ। ਜੇ ਇਹ ਸਫਲ ਹੋ ਜਾਂਦਾ ਹੈ, ਤਾਂ ਇਸ ਦੀ ਵਰਤੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ। ਡਾਕਟਰਾਂ ਲਈ ਵੀ ਇਹ ਵੱਡੀ ਰਾਹਤ ਹੋਵੇਗੀ।