ਪੰਜਾਬ

punjab

ETV Bharat / bharat

ਦਹਿਸ਼ਤ ਦੇ ਉਹ 2.5 ਮਿੰਟ, ਲੁਟੇਰਿਆਂ ਨੇ ਹਥਿਆਰਾਂ ਦਿਖਾਕੇ ਲੁੱਟਿਆ ਬੈਂਕ - ਅੰਬੇਡਕਰਨਗਰ ਵਿੱਚ

ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਵਿੱਚ ਦਿਨ ਦਿਹਾੜੇ ਬੈਂਕ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਲੁਟੇਰਿਆਂ ਨੇ ਹਥਿਆਰਾ ਦੇ ਦਮ ਉੱਤੇ ਬੈਂਕ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ।

ਲੁਟੇਰਿਆਂ ਨੇ ਹਥਿਆਰਾਂ ਦਿਖਾ ਲੁੱਟਿਆ ਬੈਂਕ

By

Published : Aug 28, 2019, 4:35 PM IST

ਅੰਬੇਡਕਰਨਗਰ: ਜ਼ਿਲ੍ਹੇ ਵਿੱਚ ਮੋਟਰਸਾਇਕਲ ਸਵਾਰ ਬੇਖੋਫ਼ ਬਦਮਾਸ਼ਾਂ ਨੇ ਫਿਲਮੀ ਅੰਦਾਜ਼ ਵਿੱਚ ਦਿਨ ਦਿਹਾੜੇ ਬੈਂਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਸਦਾ ਵੀਡਿਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਬਦਮਾਸ਼ ਲਗਾਤਾਰ ਫਾਇਰਿੰਗ ਕਰਦੇ ਹੋਏ ਬੈਂਕ ਦੇ ਅੰਦਰ ਦਾਖਿਲ ਹੁੰਦੇ ਹਨ ਅਤੇ ਫਾਇਰਿੰਗ ਕਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੰਦੇ ਹਨ। ਇਸ ਤੋਂ ਬਾਅਦ ਲੁਟੇਰੇ ਬੈਗ ਵਿੱਚ ਰੁਪਇਆ ਭਰਕੇ ਫਰਾਰ ਹੋ ਜਾਂਦੇ ਹਨ।

VIDEO: ਅੰਬੇਡਕਰਨਗਰ ਵਿੱਚ ਆਈਸੀਆਈ ਬੈਂਕ ਵਿੱਚ ਲੁੱਟ

ਟਾਂਡਾ ਕੋਤਵਾਲੀ ਇਲਾਕੇ ਦੇ ਤਹਿਤ ਅਨੁਸਾਰ ਇਹ ਛੱਜਾਪੁਰ ਵਿੱਚ ਸਥਿਤ ਆਈਸੀਆਈ ਬੈਂਕ ਦਾ ਮਾਮਲਾ ਹੈ। ਮੰਗਲਵਾਰ ਦੀ ਦੁਪਹਿਰ ਨੂੰ ਲੁਟੇਰਿਆਂ ਨੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ . ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਨ੍ਹਾਂ ਨੂੰ ਤਿੰਨ ਮਿੰਟ ਦਾ ਵੀ ਸਮਾਂ ਨਹੀਂ ਲੱਗਾ। ਲੁਟੇਰੇ ਬੈਂਕ ਤੋਂ 38 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਸਨ . ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਪੂਰੇ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ABOUT THE AUTHOR

...view details