ਪੰਜਾਬ

punjab

ETV Bharat / bharat

ਮੱਧ ਪ੍ਰਦੇਸ਼: ਸਤਨਾ ਵਿਖੇ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ, 5 ਜ਼ਖਮੀ - ਤੇਜ਼ ਰਫ਼ਤਾਰ ਕਾਰ ਨੇ ਡੰਪਰ 'ਚ ਟੱਕਰ ਮਾਰੀ

ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਨੌਗਾਦ ਵਿਖੇ ਗੇਰੂਆ ਮੋੜ 'ਚ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਇਸ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਲੋਕ ਗੰਭੀਰ ਜ਼ਖਮੀ ਹੋ ਗਏ।

Road accident in Satna,7 people died & 5 injured
ਸਤਨਾ ਵਿਖੇ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ, 5 ਜ਼ਖਮੀ

By

Published : Nov 9, 2020, 12:00 PM IST

Updated : Nov 9, 2020, 12:47 PM IST

ਸਤਨਾ: ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਨੌਗਾਦ ਵਿਖੇ ਗੇਰੂਆ ਮੋੜ 'ਚ ਭਿਆਨਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ 5 ਲੋਕ ਗੰਭੀਰ ਜ਼ਖਮੀ ਹੋਏ ਹਨ। ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਰੀਵਾ ਵਿਖੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ।

ਸਤਨਾ ਵਿਖੇ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ, 5 ਜ਼ਖਮੀ

ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਡੰਪਰ 'ਚ ਟੱਕਰ ਮਾਰ ਦਿੱਤੀ। ਇਹ ਟੱਕਰ ਇਨ੍ਹੀ ਕੁ ਭਿਆਨਕ ਸੀ ਕਿ ਮੌਕੇ ਉੱਤੇ ਹੀ 6 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਇੱਕ ਵਿਅਕਤੀ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ।

ਕਾਰ ਸਵਾਰ ਲੋਕ ਕਿਸੇ ਪਰਿਵਾਰਕ ਸੋਗ ਦੇ ਪ੍ਰੋਗਰਾਮ ਤੋਂ ਵਾਪਸ ਰੀਵਾ ਜਾ ਰਹੇ ਸਨ। ਗੰਭੀਰ ਜ਼ਖਮੀਆਂ 'ਚ ਤਿੰਨ ਔਰਤਾਂ, ਤਿੰਨ ਮਰਦ ਤੇ ਇੱਕ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਦਾ ਇਲਾਜ ਜਾਰੀ ਹੈ।

Last Updated : Nov 9, 2020, 12:47 PM IST

ABOUT THE AUTHOR

...view details