ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਬੱਸ ਤੇ ਬੋਲੇਰੋ ਵਿੱਚ ਭਿਆਨਕ ਟੱਕਰ ਹੋਣ ਨਾਲ ਦਰਦਨਾਕ ਹਾਦਸਾ ਹੋਇਆ ਹੈ। ਹਾਦਸੇ 'ਚ 7 ਲੋਕਾਂ ਦੀ ਮੌਤ ਅਤੇ 32 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੀਲੀਭੀਤ 'ਚ ਹੋਇਆ ਭਿਆਨਕ ਸੜਕ ਹਾਦਸਾ, 7 ਦੀ ਮੌਤ, 32 ਜ਼ਖ਼ਮੀ
ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਦਰਦਨਾਕ ਸੜਕ ਹਾਦਸਾ ਹੋਇਆ ਹੈ। ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਤੇ 32 ਲੋਕ ਜ਼ਖ਼ਮੀ ਹੋ ਗਏ।
ਪੀਲੀਭੀਤ 'ਚ ਹੋਇਆ ਭਿਆਨਕ ਸੜਕ ਹਾਦਸਾ, 7 ਦੀ ਮੌਤ, 32 ਜ਼ਖ਼ਮੀ
ਦੱਸਿਆ ਜਾ ਰਿਹਾ ਹੈ ਕਿ ਇੱਕ ਰੋਡਵੇਜ਼ ਬੱਸ ਸਵਾਰੀਆਂ ਨੂੰ ਲੈ ਕੇ ਲਖਨਊ ਤੋਂ ਪੀਲੀਭੀਤ ਜਾ ਰਹੀ ਸੀ ਤੇ ਬੋਲੇਰੋ ਪੂਰਨਪੁਰ ਦੇ ਵੱਲ ਜਾ ਰਹੀ ਸੀ। ਅਚਨਚੇਤ ਸੋਹਰਾਮਊ ਦੇ ਬਾਡਰ ਨਜ਼ਦੀਕ ਦੋਵੇਂ ਵਾਹਨਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਖੇਤ 'ਚ ਪਲਟ ਗਈ। ਬੱਸ ਪਲਟਣ ਨਾਲ ਕਈ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
ਇਸ ਸੜਕ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਨੇ ਦੁੱਖ ਪ੍ਰਗਟਾਇਆ ਹੈ। ਨਾਲ ਹੀ ਵੱਡੇ ਅਧਿਕਾਰੀਆਂ ਨੂੰ ਮੌਕੇ 'ਤੇ ਜ਼ਖ਼ਮੀਆਂ ਦੀ ਮਦਦ ਲਈ ਨਿਰਦੇਸ਼ ਦਿੱਤੇ।