ਮੇਰਠ: ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ। ਅਜਿਹੇ ਸਮੇਂ, ਜਦ ਇਨਸਾਨ ਘਰਾਂ ਦੇ ਅੰਦਰ ਹੈ, ਉੱਥੇ ਹੀ ਜਾਨਵਰ ਖੁੱਲ੍ਹ ਕੇ ਆਪਣੀ ਜ਼ਿੰਦਗੀ ਦੇ ਮਜ਼ੇ ਲੈ ਰਹੇ ਹਨ। ਬੀਤੇ ਦਿਨੀਂ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੇ ਜਾਨਵਰ ਰਿਹਾਇਸ਼ੀ ਇਲਾਕੇ ਵਿੱਚ ਸੈਰ-ਸਪਾਟਾ ਕਰਦੇ ਨਜ਼ਰ ਆਏ।
ਮੇਰਠ ਗੰਗਾ 'ਚ ਨਜ਼ਰ ਆਈ ਡਾਲਫਿਨ, ਵੀਡੀਓ ਵਾਇਰਲ - dolphins video
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਲਿੱਪ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਡਾਲਫਿਨ ਮੇਰਠ ਦੀ ਗੰਗਾ ਨਦੀ ਵਿੱਚ ਤੈਰਦੀ ਹੋਈ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਗੰਗਾ ਨਦੀ 'ਚ ਡਾਲਫਿਨ ਤੈਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਕਲਿੱਪ ਨੂੰ ਭਾਰਤੀ ਵਣ ਸੇਵਾ (ਆਈਐਫ਼ਸੀ) ਦੇ ਅਧਿਕਾਰੀ ਅਕਸ਼ੇ ਦੀਪ ਬਧਾਵਨ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਹਾਲਾਂਕਿ ਅਕਸ਼ੇ ਨੇ ਇਹ ਨਹੀਂ ਦੱਸਿਆ ਕਿ ਇਹ ਵੀਡੀਓ ਉਸ ਵੱਲੋਂ ਬਣਾਈ ਗਈ ਹੈ ਜਾਂ ਨਹੀਂ।
ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਗੰਗਾ ਨਦੀ ਡਾਲਫਿਨ, ਸਾਡਾ ਰਾਸ਼ਟਰੀ ਜਲ-ਜਾਨਵਰ, ਜੋ ਕਦੇ ਗੰਗਾ-ਬ੍ਰਹਾਮਪੁਤਰ-ਮੇਘਨਾ ਨਦੀ ਪ੍ਰਣਾਲੀ ਵਿੱਚ ਰਹਿੰਦੀ ਸੀ, ਹੁਣ ਲੁਪਤ ਹੋਣ ਕੰਢੇ ਹੈ। ਉਹ ਮਿੱਠੇ ਪਾਣੀ ਵਿੱਚ ਰਹਿੰਦੀ ਹੈ ਤੇ ਅੱਖਾਂ ਦੇ ਰੂਪ ਵਿੱਚ ਛੋਟੇ ਸਲਿਟਸ ਹੋਣ ਕਾਰਨ ਉਹ ਪ੍ਰੈਕਟੀਕਲ ਤੌਰ 'ਤੇ ਅੰਨ੍ਹੀ ਹੁੰਦੀ ਹੈ। ਇਸ ਦਾ ਮੇਰਠ ਦੀ ਗੰਗਾ ਵਿੱਚ ਦਿਖਣਾ ਇੱਕ ਚੰਗਾ ਸੰਕੇਤ ਹੈ।"