ਰਿਸ਼ੀਕੇਸ਼: ਤੀਰਥਨਗਰੀ ਵਿੱਚ ਲਕਸ਼ਮਣ ਝੂਲਾ ਪੁਲ ਦੀ ਤਰਜ ਉੱਤੇ ਹੀ ਇੱਕ ਨਵਾਂ ਹਾਈਟੈੱਕ ਪੁਲ ਬਣਾਇਆ ਜਾਵੇਗਾ। ਜਿਸਦੀ ਉਸਾਰੀ ਦਾ ਕੰਮ ਇੱਕ ਸਾਲ ਦੇ ਅੰਦਰ ਹੀ ਪੂਰਾ ਕਰ ਲਿਆ ਜਾਵੇਗਾ। ਤਿੰਨ ਲੇਨ ਵਾਲੇ ਇਸ ਪੁਲ ਉੱਤੇ ਲੋਕਾਂ ਦੇ ਆਉਣ ਜਾਣ ਲਈ ਲੋਂੜੀਦੇ ਪ੍ਰਬੰਧ ਵੀ ਕੀਤੇ ਜਾਣਗੇ।
ਹਾਈਟੈੱਕ ਤਕਨੀਕ ਨਾਲ ਬਣੇਗਾ ਲਕਸ਼ਮਣ ਝੂਲਾ, ਸ਼ੀਸ਼ੇ ਵਾਂਗ ਹੋਵੇਗਾ ਪਾਰਦਰਸ਼ੀ
ਲਕਸ਼ਮਣ ਝੂਲਾ ਪੁਲ ਦੀ ਉਸਾਰੀ ਲਈ ਪਹਿਲੇ ਪੜਾਅ ਵਿੱਚ 3 ਕਰੋੜ 60 ਲੱਖ ਰੁਪਏ ਦਾ ਫੰਡ ਜ਼ਮੀਨਾਂ ਹਾਸਿਲ ਕਰਨ ਲਈ ਮਨਜ਼ੂਰ ਕੀਤਾ ਗਿਆ ਹੈ।
ਗੰਗਾ ਨਦੀ ਉੱਤੇ ਬਣਨ ਜਾ ਰਹੇ ਇਸ ਪੁਲ ਲਈ ਜ਼ਮੀਨ ਹਾਸਿਲ ਕਰਨ ਲਈ 3 ਕਰੋੜ 60 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਪੁਲ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਇਹ ਪੁਲ ਪਾਰਦਰਸ਼ੀ ਹੋਵੇਗਾ ਅਤੇ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਜਾਵੇਗਾ।
ਦੱਸ ਦਈਏ ਕਿ ਆਮ ਲੋਕਾਂ ਅਤੇ ਸ਼ਰਧਾਲੂਆਂ ਲਈ ਲਕਸ਼ਮਣ ਝੂਲੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ, ਜਿਸ ਤੋਂ ਬਾਅਦ ਤੋਂ ਹੀ ਸੂਬਾ ਸਰਕਾਰ ਕੋਸ਼ਿਸ਼ ਵਿੱਚ ਲੱਗੀ ਸੀ ਕਿ ਛੇਤੀ ਤੋਂ ਛੇਤੀ ਇਸ ਪੁਲ ਦੀ ਜਗ੍ਹਾ ਉੱਤੇ ਇੱਕ ਨਵਾਂ ਅਤੇ ਆਕਰਸ਼ਕ ਪੁਲ ਬਣਾਇਆ ਜਾਵੇ। ਜਿਸ ਨਾਲ ਇੱਥੇ ਆਉਣ ਵਾਲੇ ਤੀਰਥਯਾਤਰੀ ਪਹਿਲਾਂ ਵਾਂਗੂ ਹੀ ਇਸਦਾ ਆਨੰਦ ਲੈ ਸਕਣ।
ਵੀਡੀਓ ਵੇਖਣ ਲਈ ਕਲਿੱਕ ਕਰੋ
ਸੂਬਾ ਸਰਕਾਰ ਛੇਤੀ ਹੀ ਰਿਸ਼ੀਕੇਸ਼ ਲਕਸ਼ਮਣ ਝੂਲੇ ਦੇ ਨੇੜੇ ਹੀ ਇੱਕ ਨਵਾਂ ਝੂਲਾ ਪੁਲ ਬਣਾਉਣ ਜਾ ਰਹੀ ਹੈ ਜੋ ਪੂਰੀ ਤਰ੍ਹਾਂ ਨਾਲ ਆਧੁਨਿਕ ਤਰੀਕੇ ਨਾਲ ਲੈਸ ਹੋਵੇਗਾ। ਉੱਤਰਾਖੰਡ ਪ੍ਰਸ਼ਾਸਨ ਮੁਤਾਬਕ, ਇਹ ਪੁਲ ਆਪਣੇ ਇੱਕ ਸਾਲ ਦੇ ਅੰਦਰ ਤਿਆਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਇਹ ਨਵਾਂ ਝੂਲਾ ਪੁਲ ਬੇਹੱਦ ਹੀ ਖੂਬਸੂਰਤ ਹੋਵੇਗਾ ਜੋ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ। ਇਸ ਪੁਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸਦਾ ਹੇਠਲਾ ਹਿੱਸਾ ਸ਼ੀਸ਼ੇ ਵਾਂਗ ਪਾਰਦਰਸ਼ੀ ਹੋਵੇਗਾ।
ਇਸ ਪੁਲ ਦੀ ਉਸਾਰੀ ਲਈ ਪਹਿਲੇ ਪੜਾਅ ਵਿੱਚ ਤਿੰਨ ਕਰੋੜ 60 ਲੱਖ ਰੁਪਏ ਦਾ ਫੰਡ ਜ਼ਮੀਨ ਹਾਸਿਲ ਕਰਨ ਲਈ ਮਨਜ਼ੂਰ ਕਰ ਲਿਆ ਗਿਆ ਹੈ। ਇਸਦਾ ਟੈਂਡਰ ਅਜੇ ਆਉਣਾ ਬਾਕੀ ਹੈ। ਛੇਤੀ ਹੀ ਇਸ ਪ੍ਰੋਜੈਕਟ ਦੇ ਟੈਂਡਰ ਦਾ ਕੰਮ ਪੂਰਾ ਕਰ ਪੁਲ ਦੀ ਉਸਾਰੀ ਦਾ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।