ਪੰਜਾਬ

punjab

ETV Bharat / bharat

RFL ਮਾਮਲਾ: ਕੋਰਟ ਨੇ ਸਿੰਘ ਭਰਾਵਾਂ ਖ਼ਿਲਾਫ ਪਰੋਡਕਸ਼ਨ ਵਾਰੰਟ ਕੀਤਾ ਜਾਰੀ - ਮਲਵਿੰਦਰ ਸਿੰਘ

ਦਿੱਲੀ ਦੀ ਅਦਾਲਤ ਨੇ ਰੈਨਬੈਕਸੀ ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੇਟਰ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਖ਼ਿਲਾਫ ਪਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਹੈ।

ਫ਼ੋਟੋ

By

Published : Oct 22, 2019, 5:46 PM IST

ਨਵੀਂ ਦਿੱਲੀ: ਰੈਲੀਗੇਅਰ ਫਿਨਵੈਸਟ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਰੈਨਬੈਕਸੀ ਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੇਟਰ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਖ਼ਿਲਾਫ ਪਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ ਹੈ।

ਰੇਲੀਗੇਅਰ ਫਿਨਵੈਸਟ ਕੰਪਨੀ ਵਿੱਚ 2397 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸ਼ਵਿੰਦਰ, ਮਲਵਿੰਦਰ ਤੇ ਹੋਰ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਮਲਵਿੰਦਰ ਨੇ ਐਫਆਈਆਰ ਰੱਦ ਕਰਾਉਣ ਲਈ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਦਿੱਲੀ ਪੁਲਿਸ ਦੇ ਨਿਆ ਖੇਤਰ ਵਿੱਚ ਨਹੀਂ ਆਉਂਦਾ। ਮਲਵਿੰਦਰ ਦੀ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ।

ਦੱਸ ਦਈਏ, ਸਾਲ 2016 ਵਿੱਚ ਦੋਹਾਂ ਭਰਾਵਾਂ ਨੇ ਫੋਰਬਸ ਦੀ 100 ਸਭ ਤੋਂ ਅਮੀਰ ਭਾਰਤੀਆਂ ਦੀ ਲਿਸਟ ਵਿੱਚ 92ਵੇਂ ਸਥਾਨ 'ਤੇ ਥਾਂ ਬਣਾਈ ਸੀ। ਉਸ ਵੇਲੇ ਦੋਹਾਂ ਦੀ ਜ਼ਾਇਦਾਦ 8,864 ਕਰੋੜ ਰੁਪਏ ਸੀ। ਪਿਛਲੇ ਸਾਲ ਸ਼ਵਿੰਦਰ ਤੇ ਮਲਵਿੰਦਰ ਸਿੰਘ 'ਤੇ ਮੁਲਜ਼ਮ ਲੱਗੇ ਕਿ ਉਨ੍ਹਾਂ ਨੇ ਫੋਰਟਿਸ ਦੇ ਬੋਰਡ ਅਪਰੂਵਲ ਤੋਂ ਬਿਨਾਂ 500 ਕਰੋੜ ਰੁਪਏ ਕੱਢਾ ਲਏ ਸਨ।

ਜ਼ਿਕਰਯੋਗ ਹੈ ਕਿ ਫੋਰਟਿਸ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਨੂੰ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਪੰਜਾਬ ਦੇ ਲੁਧਿਆਣਾ ਤੋਂ ਰਿਲੀਅਰ ਫਿਨਵੈਸਟ ਲਿਮਟਿਡ (ਆਰਐਫਐਲ) ਦੇ ਮਨਪ੍ਰੀਤ ਸਿੰਘ ਸੂਰੀ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ‘ਤੇ ਹਿਰਾਸਤ ਵਿੱਚ ਲਿਆ ਗਿਆ ਸੀ।

ABOUT THE AUTHOR

...view details