ਪੰਜਾਬ

punjab

ETV Bharat / bharat

ਮੁੜ ਤੋਂ ਪੈਦਾ ਕੀਤੀਆਂ ਜਾ ਰਹੀਆਂ ਲੁਪਤ ਹੋਣ ਵਾਲੀਆਂ ਦੁਰਲੱਭ ਚੌਲ਼ਾਂ ਦੀਆਂ ਕਿਸਮਾਂ

ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਇੱਕ ਲੱਖ ਦਸ ਹਜ਼ਾਰ ਕਿਸਮਾਂ ਦੇ ਰਵਾਇਤੀ ਝੋਨੇ ਦੇ ਬੀਜ ਉਪਲੱਬਧ ਸਨ। ਹਰ ਕੋਨੇ ਦੀ ਭੂਗੋਲਿਕ ਹਾਲਤਾਂ ਤੇ ਮੌਸਮ ਮੱਦੇਨਜ਼ਰ ਵੱਖ ਵੱਖ ਖਿੱਤਿਆਂ ਵਿੱਚ ਵੱਖ ਵੱਖ ਕਿਸਮਾਂ ਦੇ ਰਵਾਇਤੀ ਝੋਨੇ ਦੇ ਬੀਜ ਲਗਾਏ ਗਏ ਸਨ।

ਦੁਰਲੱਭ ਚੌਲ਼ ਦੀਆਂ ਕਿਸਮਾਂ
ਦੁਰਲੱਭ ਚੌਲ਼ ਦੀਆਂ ਕਿਸਮਾਂ

By

Published : Sep 27, 2020, 11:03 AM IST

Updated : Sep 27, 2020, 11:51 AM IST

ਕਟਕ: ਅਸੀਂ ਸਾਰੇ ਆਪਣੀ ਦਿਲਚਸਪੀ ਨੂੰ ਅਜਿਹੀ ਚੀਜ਼ 'ਚ ਮੁਹਾਰਤ ਦੇਣ ਲਈ ਕੰਮ ਕਰਦੇ ਹਾਂ, ਜਿਸ ਦਾ ਸਾਨੂੰ ਸਭ ਤੋਂ ਵੱਧ ਸ਼ੌਕ ਹੁੰਦਾ ਹੈ। ਅੱਜ ਸਾਡੇ ਨਾਲ ਇੱਕ ਅਜਿਹਾ ਸਖ਼ਸ ਹੈ, ਜਿਨ੍ਹਾਂ ਨੇ ਆਪਣੀ ਜਿੰਦਗੀ 'ਚ ਕਈ ਲੁਪਤ ਰਵਾਇਤੀ ਝੋਨੇ ਦੀਆਂ ਕਿਸਮਾਂ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਮਿਹਨਤ ਕੀਤੀ। ਇਹ ਅਜਿਹੀਆਂ ਕਿਸਮਾਂ ਹਨ। ਇਸਦੇ ਬਾਰੇ 'ਚ ਹੋ ਸਕਦਾ ਹੈ ਕਿ ਅਸੀਂ ਸੁਣਿਆਂ ਜਾ ਵੇਖਿਆ ਵੀ ਨਹੀਂ ਹੋਵੇ। ਉਹ ਕਈ ਸਪਨੇ ਦੇਖਦੇ ਹਨ ਅਤੇ ਉਨ੍ਹਾਂ ਦੇ ਮਨ 'ਚ ਬੇਅੰਤ ਉਮੀਦਾਂ ਹਨ। ਬਚਾਅ ਲਈ ਉਹ ਲੜ ਰਹੇ ਹਨ ਅਤੇ ਦੁਰਲੱਭ ਬੀਜ ਉਭਾਰ ਰਹੇ ਹਨ।

ਦੁਰਲੱਭ ਚੌਲ਼ ਦੀਆਂ ਕਿਸਮਾਂ

ਹੁਣ ਤੱਕ ਉਨ੍ਹਾਂ ਨੇ ਝੋਨੇ ਦੇ ਬੀਜਾਂ ਦੀਆਂ 1452 ਰਵਾਇਤੀ ਕਿਸਮਾਂ ਨੂੰ ਸਫਲਤਾਪੂਰਵਕ ਸੁਰੱਖਿਅਤ ਰੱਖਿਆ ਹੈ। ਹਾਲਾਂਕਿ, ਉਹ ਖੇਤੀਬਾੜੀ ਵਿਗਿਆਨੀ ਨਹੀਂ ਹਨ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਕਾਰਜ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਬੀਜਾਂ ਦੀਆਂ ਸਭ ਤੋਂ ਨੁਕਸਾਨਦੇਹ ਕਿਸਮਾਂ ਦੇ ਵਿਰੁੱਧ ਕ੍ਰਾਂਤੀ ਲਿਆਂਦੀ ਹੈ। ਇਹ ਹਨ ਪ੍ਰਸਿੱਧ ਵਾਤਾਵਰਣ ਗਿਆਨੀ ਡਾ. ਦੇਬਲ ਦੇਬ। ਉਨ੍ਹਾਂ ਦੀ ਜਨਮਭੂਮੀ ਪੱਛਮੀ ਬੰਗਾਲ ਹੈ, ਪਰ ਉਨ੍ਹਾਂ ਦੀ ਕਰਮਭੂਮੀ ਉੜੀਸਾ ਦੇ ਰਾਏਗੜ ਜ਼ਿਲ੍ਹੇ ਦੇ ਬਿਸਮ ਕਟਕ ਬਲਾਕ ਦਾ ਇੱਕ ਪਛੜਿਆ ਪਿੰਡ ਹੈ।

ਵਾਤਾਵਰਣ ਵਿਗਿਆਨੀ ਡਾ. ਦੇਬਲ ਦੇਬ ਨੇ ਦੱਸਿਆ, "ਹਰ ਕਿਸਮ ਦੀਆਂ ਵੱਖੋ ਵੱਖਰੀਆਂ ਵਿਸ਼ੇਸ਼ਤਾਵਾਂ ਹਨ। ਇਸ ਲਈ ਸਾਰੀਆਂ ਕਿਸਮਾਂ ਵੱਖਰੀਆਂ ਹਨ। ਇੱਕ ਕਿਸਮ ਵਿੱਚ ਵਿਟਾਮਿਨ ਵਧੇਰੇ ਹੁੰਦੇ ਹੈ ਜਦੋਂ ਕਿ ਹੋਰ ਕਿਸਮਾਂ ਵਿੱਚ ਅਲਕਾਲੀਨ ਸਹਿਣਸ਼ੀਲਤਾ ਵਧੇਰੇ ਹੋ ਸਕਦੀ ਹੈ। ਕੁਝ ਕਿਸਮਾਂ ਵਿੱਚ ਆਇਰਨ ਦੀ ਮਾਤਰਾ ਵਧੇਰੇ ਹੋ ਸਕਦੀ ਹੈ। ਹਰ ਕਿਸਮ ਦੀਆਂ ਆਪਣੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।"

ਡਾ. ਦੇਬਲ ਦੇਬ ਦੇ ਸਹਿਯੋਗੀ ਦੇਗੁਲਾਲ ਭੱਟਾਚਾਰੀਆ ਨੇ ਦੱਸਿਆ, "ਅਸੀਂ ਇੱਕ ਖੇਤ ਵਿੱਚ ਲਗਭਗ 60 ਤੋਂ 70 ਕਿਸਮਾਂ ਦੇ ਬੀਜ ਦੀ ਬੁਆਈ ਕਰ ਰਹੇ ਹਾਂ। ਹਾਲਾਂਕਿ, ਸਾਨੂੰ ਇਸ ਨੂੰ ਇਸ ਤਰੀਕੇ ਨਾਲ ਵਿਵਸਥਿਤ ਕਰਨਾ ਪਏਗਾ ਕਿ ਇਹ ਕਰਾਸ-ਪੋਲਿਨੇਟ ਨਾ ਹੋਵੇ। ਸਾਨੂੰ ਸ਼ੁੱਧਤਾ ਬਣਾਈ ਰੱਖਣੀ ਹੋਵੇਗੀ ਮੇਰੇ ਕੋਲ ਬੀਜ ਰੱਖਣ ਲਈ ਇੱਕ ਸਟੋਰ ਹਾਊਸ ਹੈ। ਉਥੇ ਅਸੀਂ ਕਿਸਾਨਾਂ ਲਈ ਬੀਜ ਰੱਖਦੇ ਹਾਂ।"

ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਇੱਕ ਲੱਖ ਦਸ ਹਜ਼ਾਰ ਕਿਸਮਾਂ ਦੇ ਰਵਾਇਤੀ ਝੋਨੇ ਦੇ ਬੀਜ ਉਪਲੱਬਧ ਸਨ। ਹਰ ਕੋਨੇ ਦੀ ਭੂਗੋਲਿਕ ਹਾਲਤਾਂ ਤੇ ਮੌਸਮ ਮੱਦੇਨਜ਼ਰ ਵੱਖ ਵੱਖ ਖਿੱਤਿਆਂ ਵਿੱਚ ਵੱਖ ਵੱਖ ਕਿਸਮਾਂ ਦੇ ਰਵਾਇਤੀ ਝੋਨੇ ਦੇ ਬੀਜ ਲਗਾਏ ਗਏ ਸਨ।

ਹਾਲਾਂਕਿ, 1955 ਤੋਂ, ਬਹੁ-ਰਾਸ਼ਟਰੀਆਂ ਕੰਪਨਿਆਂ ਨੇ ਕਿਸਾਨਾਂ ਨੂੰ ਆਪਣੀ ਜ਼ਮੀਨ ਤੋਂ ਵਧੇਰੇ ਪੈਦਾਵਾਰ ਦੇ ਨਾਮ 'ਤੇ ਫਸਾਇਆ, ਅਤੇ ਹਰੀ ਕ੍ਰਾਂਤੀ ਦੇ ਨਾਂਅ 'ਤੇ ਉਨ੍ਹਾਂ ਨੇ ਖੇਤੀ ਦੇ ਰਵਾਇਤੀ ਬੀਜਾਂ ਨੂੰ ਖੋਹ ਲਿਆ ਅਤੇ ਉਨ੍ਹਾਂ ਦੀ ਥਾਂ ਜੈਨੇਟਿਕ ਤੌਰ 'ਤੇ ਹਾਈਬ੍ਰਿਡ ਬੀਜ ਸੌਂਪ ਦਿੱਤੇ। ਹੁਣ ਉਹ ਬੀਜ ਜੋ ਉਨ੍ਹਾਂ ਦੇ ਸਟਾਕ ਵਿੱਚ ਸੁਰੱਖਿਅਤ ਰੱਖੇ ਗਏ ਸਨ ਉਹ ਵੀ ਡੱਬੇ ਵਿਚੋਂ ਗਾਇਬ ਹੋ ਗਏ ਹਨ।

ਵੱਡੇ ਪੱਧਰ 'ਤੇ ਖੇਤੀਬਾੜੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਹੌਲੀ ਹੌਲੀ ਘੱਟ ਗਈ। ਉਨ੍ਹਾਂ ਬੀਜਾਂ ਨੂੰ ਬੀਜਣ ਲਈ ਖੇਤਾਂ ਵਿੱਚ ਬਹੁਤ ਜ਼ਿਆਦਾ ਰਸਾਇਣਕ ਖਾਦ ਦੀ ਜ਼ਰੂਰਤ ਹੈ। ਇਨ੍ਹਾਂ ਹੀ ਨਹੀਂ, ਕਈ ਸਾਲਾਂ ਤੋਂ ਇਨ੍ਹਾਂ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਕੇ ਧਰਤੀ ਦੀ ਮਿੱਟੀ ਬੰਜਰ ਬਣ ਰਹੀ ਹੈ।

ਸਥਾਨਕ ਵਾਸੀ ਮਹਿੰਦਰ ਨੂਰੀ ਨੇ ਕਿਹਾ, "ਸਾਡੇ ਰਵਾਇਤੀ ਝੋਨੇ ਦੇ ਬੀਜ ਖ਼ਤਮ ਹੋਣ ਦੀ ਕਗਾਰ 'ਤੇ ਹਨ। ਅੱਜ ਕੱਲ ਹਾਈਬ੍ਰਿਡ ਝੋਨੇ ਦੇ ਬੀਜ ਵਧੇਰੇ ਝਾੜ ਲਈ ਵਰਤੇ ਜਾ ਰਹੇ ਹਨ। ਲੋਕ ਆਪਣੇ ਰਵਾਇਤੀ ਝੋਨੇ ਦੇ ਬੀਜਾਂ ਨੂੰ ਭੁੱਲ ਰਹੇ ਹਨ। ਇਸੇ ਲਈ ਦਿਓਲ ਸਰ ਸਾਡੀ ਮਦਦ ਲਈ ਕੋਲਕਾਤਾ ਤੋਂ ਆਏ ਹਨ। ਇਸ ਤੋਂ ਪਹਿਲਾਂ, ਉਹ ਬਾਂਕੁਡਾ ਜ਼ਿਲ੍ਹੇ ਵਿੱਚ ਪ੍ਰਯੋਗ ਕਰ ਰਹੇ ਸਨ। ਉਥੇ ਪਾਣੀ ਦੀ ਘਾਟ ਕਾਰਨ, 2011 ਤੋਂ ਬਾਅਦ, ਉਨ੍ਹਾਂ ਨੇ ਆਪਣਾ ਅੱਡਾ ਇੱਥੇ ਤਬਦੀਲ ਕਰ ਦਿੱਤਾ।"

ਸਾਰੇ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦਾ ਹੈ। ਜਿਹੜੇ ਬੂਟੇ ਹੁਣ ਉਗਾਏ ਜਾਂਦੇ ਹਨ ਉਹ ਝੋਨੇ ਦੀ ਕਾਸ਼ਤ ਲਈ ਆਧੁਨਿਕ ਹਨ। ਇਸ ਤੱਥ ਨੂੰ ਜਾਣਨਾ ਜ਼ਰੂਰੀ ਹੈ, ਨਹੀਂ ਤਾਂ ਜਿਹੜੀ ਦਿਸ਼ਾ 'ਚ ਅਸੀਂ ਹੁਣ ਅੱਗੇ ਵਧ ਰਹੇ ਹਾਂ, ਉਹ ਭਾਰਤ ਵਰਗੇ ਖੇਤੀ ਅਧਾਰਤ ਦੇਸ਼ ਲਈ ਲਾਭਕਾਰੀ ਨਹੀਂ ਹੈ। ਡਾ. ਦੇਬ ਨੇ ਇਸ ਬਾਰੇ ਪਹਿਲਾਂ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਹੈ। ਜਿੰਨੀ ਦੇਰ ਤੱਕ ਸਰਕਾਰ ਅਜਿਹੇ ਬੀਜਾਂ ਦੀ ਵਰਤੋਂ 'ਤੇ ਪਾਬੰਦੀ ਨਹੀਂ ਲਗਾਉਂਦੀ, ਵਾਤਾਵਰਣ 'ਤੇ ਮਾੜਾ ਪ੍ਰਭਾਵ ਪੈਂਦਾ ਰਹੇਗਾ।

Last Updated : Sep 27, 2020, 11:51 AM IST

ABOUT THE AUTHOR

...view details