ਨਵੀਂ ਦਿੱਲੀ: ਹਰ ਸਾਲ ਗਣਤੰਤਰ ਦਿਵਸ 'ਤੇ ਸ਼ੁਰੂ ਹੋਣ ਵਾਲਾ ਸਮਾਰੋਹ ਬੀਟਿੰਗ ਰੀਟਰੀਟ ਸੇਰੇਮਣੀ ਨਾਲ ਖਤਮ ਹੁੰਦਾ ਹੈ। ਬੀਟਿੰਗ ਰੀਟਰੀਟ ਵਿੱਚ ਫੌਜੀ ਧੁਨ ਬਜਾਈ ਜਾਂਦੀ ਹੈ। ਇਸ ਵਾਰ ਇਸ 'ਚ ਕੁਝ ਖਾਸ ਹੋਣ ਜਾ ਰਿਹਾ ਹੈ। ਦਰਅਸਲ, ਬੀਟਿੰਗ ਸੇਰੇਮਣੀ ਦੇ ਅਖੀਰ 'ਚ ਇੱਕ ਵਿਸ਼ੇਸ਼ ਅੰਗ੍ਰੇਜ਼ੀ ਧੁਨ 'ਅਬਾਇਡ ਵਿੱਦ ਮੀ' ਬਜਾਈ ਜਾਂਦੀ ਹੈ। ਪਰ, ਇਸ ਵਾਰ ਵੰਦੇ ਮਾਤਰਮ ਦੀ ਧੁਨ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਗਣਤੰਤਰ ਦਿਵਸ 2020: ਬੀਟਿੰਗ ਰੀਟਰੀਟ ਸੇਰੇਮਨੀ 'ਚ ਗੂੰਜੇਗਾ 'ਵੰਦੇ ਮਾਤਰਮ' - ਗਣਤੰਤਰ ਦਿਵਸ ਸਮਾਰੋਹ
ਬੀਟਿੰਗ ਰੀਟਰੀਟ ਸੇਰੇਮਨੀ 'ਚ ਇਸ ਵਾਰ ਵੰਦੇ ਮਾਤਰਮ ਦੀ ਧੁਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ 'ਤੇ ਮਿਲਟਰੀ ਬੈਂਡ ਦਾ 45 ਮਿੰਟ ਲੰਬਾ ਪ੍ਰੋਗਰਾਮ ਇਸ ਧੁਨ ਨਾਲ ਸਮਾਪਤ ਕੀਤਾ ਜਾਂਦਾ ਹੈ।
ਮਹਾਤਮਾ ਗਾਂਧੀ ਦੀ ਮਨਪਸੰਦ ਧੁਨ 'ਅਬਾਇਡ ਵਿੱਦ ਮੀ' ਇੱਕ ਈਸਾਈ ਧੁਨ ਹੈ। ਰਵਾਇਤੀ ਤੌਰ 'ਤੇ ਨਵੀਂ ਦਿੱਲੀ ਦੇ ਵਿਜੇ ਚੌਕ ਵਿਖੇ ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ 'ਤੇ ਮਿਲਟਰੀ ਬੈਂਡ ਦੀ 45 ਮਿੰਟ ਲੰਬੀ ਸੇਰੇਮਣੀ ਇਸੇ ਧੁਨ ਨਾਲ ਸਮਾਪਤ ਹੁੰਦਾ ਹੈ। ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਸੇਰੇਮਣੀ ਵਿੱਚ ਬਹੁਤ ਸਾਰੇ ਭਾਰਤੀ ਸ਼ਾਸਤਰੀ ਸੰਗੀਤਕ ਸਾਜ਼ਾਂ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ ਹੈ। ਜਿਵੇਂ ਕਿ 2015 ਵਿੱਚ ਪਹਿਲੀ ਵਾਰ ਸਿਤਾਰ, ਸੰਤੂਰ ਅਤੇ ਤਬਲੇ ਦੀ ਧੁਨ ਨੂੰ ਜੋੜਿਆ ਗਿਆ ਸੀ। 2018 ਵਿੱਚ, ਇਸ ਸੇਰੇਮਣੀ ਦੀਆਂ 26 ਵਿਚੋਂ 25 ਧੁਨਾਂ ਭਾਰਤੀਆਂ ਵੱਲੋਂ ਬਣਾਈਆਂ ਗਈਆਂ ਸਨ ਅਤੇ ਮਹਿਜ਼ ਇਕੋ ਅੰਗਰੇਜ਼ੀ ਧੁਨ ਜੋ ਸੁਣਾਈ ਦਿੱਤੀ ਸੀ ਉਹ ਸੀ 'ਅਬਾਇਡ ਵਿੱਦ ਮੀ'।
ਬੀਟਿੰਗ ਰੀਟ੍ਰੀਟ ਸੇਰੇਮਣੀ ਵਿਖੇ ਵਜਾਏ ਜਾਣ ਵਾਲੀਆਂ ਧੁਨਾਂ ਦੀ ਚੋਣ ਫ਼ੌਜੀ ਹੈੱਡਕੁਆਰਟਰ ਅਧੀਨ ਫ਼ੌਜ ਦੇ ਸੇਰਿਮੋਨਿਅਲ ਐਂਡ ਵੈਲਫੇਅਰ ਡਾਇਰੈਕਟੋਰੇਟ ਵੱਲੋਂ ਕੀਤੀ ਜਾਂਦੀ ਹੈ। ਬੀਟਿੰਗ ਰੀਟਰੀਟ ਸੇਰੇਮਣੀ ਸਦੀਆਂ ਪੁਰਾਣੀ ਫ਼ੌਜੀ ਰਵਾਇਤ ਦਾ ਇਕ ਹਿੱਸਾ ਹੈ, ਜਿਸ ਵਿੱਚ ਫੌਜ ਲੜਨਾ ਬੰਦ ਕਰ ਦਿੰਦੀ ਹੈ, ਆਪਣੇ ਹਥਿਆਰ ਰੱਖ ਦਿੰਦੀ ਹੈ ਅਤੇ ਮੈਦਾਨ-ਏ-ਜੰਗ ਤੋਂ ਆਪਣੇ ਕੈਂਪਾਂ ਵਿੱਚ ਵਾਪਸ ਮੁੜ ਜਾਂਦੀ ਹੈ। ਇਸ ਦੇ ਅਖੀਰ ਵਿੱਚ ਅੰਗਰੇਜ਼ੀ ਧੁਨ 'ਅਬਾਈਡ ਵਿਦ ਮੀ' ਨੂੰ ਬਜਾਇਆ ਜਾਂਦਾ ਹੈ, ਪਰ ਹੁਣ ਤੋਂ ਇਸ ਸੇਰੇਮਣੀ ਵਿੱਚ ਵੰਦੇ ਮਾਤਰਮ ਵੀ ਬਜਾਇਆ ਜਾਵੇਗਾ।