ਪੰਜਾਬ

punjab

ETV Bharat / bharat

Republic day 2020: ਰਾਸ਼ਟਰਪਤੀ ਰਾਮਨਾਥ ਕੋਵਿੰਦ ਥੋੜ੍ਹੀ ਦੇਰ 'ਚ ਦੇਸ਼ ਨੂੰ ਕਰਨਗੇ ਸੰਬੋਧਿਤ

ਰਾਸ਼ਟਰਪਤੀ ਰਾਮਨਾਥ ਕੋਵਿੰਦ 71ਵੇਂ ਗਣਤੰਤਰ ਦਿਵਸ ਮੌਕੇ ਸ਼ਨੀਵਾਰ ਸ਼ਾਮ 7 ਵਜੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ।

ਰਾਸ਼ਟਰਪਤੀ ਰਾਮਨਾਥ ਕੋਵਿੰਦ
ਰਾਸ਼ਟਰਪਤੀ ਰਾਮਨਾਥ ਕੋਵਿੰਦ

By

Published : Jan 25, 2020, 5:40 PM IST

Updated : Jan 25, 2020, 8:17 PM IST

ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 71ਵੇਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾ ਯਾਨੀ ਅੱਜ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਿਤ ਕਰਨਗੇ। ਰਾਸ਼ਟਰਪਤੀ ਦਾ ਸੰਬੋਧਨ ਸ਼ਨੀਵਾਰ ਸ਼ਾਮ 7 ਵਜੇ ਤੋਂ ਆਲ ਇੰਡੀਆ ਰੇਡੀਓ ਦੇ ਸਾਰੇ ਰਾਸ਼ਟਰੀ ਨੈਟਵਰਕ ਅਤੇ ਸਾਰੇ ਦੂਰਦਰਸ਼ਨ ਚੈਨਲਾਂ 'ਤੇ ਹਿੰਦੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਪ੍ਰਸਾਰਣ ਜਲਦੀ ਹੀ ਅੰਗ੍ਰੇਜ਼ੀ ਵਿੱਚ ਕੀਤਾ ਜਾਵੇਗਾ।

ਦੂਰਦਰਸ਼ਨ ਵਿੱਚ ਹਿੰਦੀ ਤੇ ਅੰਗ੍ਰੇਜ਼ੀ ਵਿੱਚ ਪ੍ਰਸਾਰਨ ਹੋਣ ਤੋਂ ਬਾਅਦ ਦੂਰਦਰਸ਼ਨ ਦੇ ਖੇਤਰੀ ਚੈਨਲਾਂ ‘ਤੇ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਏਆਈਆਰ ਸ਼ਾਮ 9:30 ਵਜੇ ਤੋਂ ਇਸ ਨੂੰ ਆਪਣੇ ਵੱਖ-ਵੱਖ ਖੇਤਰੀ ਨੈਟਵਰਕ 'ਤੇ ਪ੍ਰਸਾਰਿਤ ਕਰੇਗਾ।

ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਭਾਵ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਰਾਸ਼ਟਰਪਤੀ ਦੇਸ਼ ਨੂੰ ਸੰਬੋਧਨ ਕਰਦੇ ਹਨ। ਇਸ ਮੌਕੇ ਰਾਸ਼ਟਰਪਤੀ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈ ਦਿੰਦੇ ਹਨ। ਗਣਤੰਤਰ ਦਿਵਸ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ। ਗਣਤੰਤਰ ਦਿਵਸ 'ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਦਿਨ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਂਦੇ ਹੀ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ।

Last Updated : Jan 25, 2020, 8:17 PM IST

ABOUT THE AUTHOR

...view details