ਨੋਏਡਾ: ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਤੇ ਭਾਰੀ ਪੈ ਰਿਹਾ ਹੈ, ਉੱਥੇ ਹੀ ਭਾਰਤ ਵੀ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਦਿੱਲੀ ਦੇ ਨੋਏਡਾ 'ਚ ਵੀ ਕੋਰੋਨਾ ਵਾਇਰਸ ਦੇ 6 ਸ਼ੱਕੀ ਪਾਏ ਗਏ ਹਨ ਪਰ ਜਾਂਚ ਕਰਵਾਉਣ 'ਤੇ ਉਨ੍ਹਾਂ ਦੀ ਰਿਪੋਰਟਾਂ ਨਕਾਰਾਤਮਕ ਆਈਆਂ ਹਨ। ਕੋਰੋਨਾ ਵਾਇਰਸ ਬਾਰੇ ਜਾਨਣ ਤੇ ਉਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ। ਇਸ ਸੰਬੰਧੀ ਈਟੀਵੀ ਭਾਰਤ ਨੇ ਗੌਤਮ ਬੁੱਧ ਨਗਰ ਦੇ ਸੀਐਮਓ ਡਾ. ਅਨੁਰਾਗ ਭਾਰਗਵ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਕੋਰੋਨਾ ਵਾਇਰਸ: ਨੋਏਡਾ ਵਿੱਚ 6 ਸ਼ੱਕੀਆਂ ਦੇ ਸੈਂਪਲ ਪਾਏ ਗਏ ਨੈਗੇਟਿਵ - ਸੀਐਮਓ ਡਾ. ਅਨੁਰਾਗ ਭਾਰਗਵ
ਦਿੱਲੀ ਦੇ ਨੋਏਡਾ 'ਚ ਕੋਰੋਨਾ ਵਾਇਰਸ ਦੇ ਛੇ ਸ਼ੱਕੀ ਮਾਮਲੇ ਪਾਏ ਗਏ ਸਨ ਪਰ ਜਾਂਚ ਕਰਵਾਉਣ 'ਤੇ ਉਨ੍ਹਾਂ ਦੀ ਰਿਪੋਰਟਾਂ ਨੈਗੇਟਿਵ ਸਾਹਮਣੇ ਆਈ ਹੈ। ਸਿਹਤ ਵਿਭਾਗ ਨੇ ਇਸ ਸੰਬੰਧੀ ਜਿੱਥੇ ਐਡਵਾਇਜ਼ਰੀ ਜਾਰੀ ਕੀਤੀ ਹੈ, ਉੱਥੇ ਹੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਗੱਲਬਾਤ ਦੌਰਾਨ ਡਾ. ਅਨੁਰਾਗ ਨੇ ਦੱਸਿਆ ਕਿ ਭਾਵੇਂ 6 ਲੋਕਾਂ ਦੀਆਂ ਰਿਪੋਰਟਾਂ ਨਕਾਰਾਤਮਕ ਆਈਆਂ ਹਨ ਪਰ ਉਨ੍ਹਾਂ ਨੂੰ ਅਜੇ ਵੀ 14 ਦਿਨਾਂ ਤਕ ਨਿਰਗਾਨੀ ਹੇਠ ਰੱਖਿਆ ਜਾਵੇਗਾ। ਉਨ੍ਹਾਂ ਇਸ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਹੱਥ ਚੰਗੀ ਤਰ੍ਹਾਂ ਧੋਣ ਤੇ ਸਾਮੂਹਿਕ ਇਕੱਠ ਜਾਂ ਥਾਵਾਂ 'ਤੇ ਨਾ ਜਾਣ ਦੀ ਵੀ ਹਦਾਇਤ ਜਾਰੀ ਕੀਤੀ ਹੈ। ਸੀਐਮਓ ਨੇ ਲੋਕਾਂ ਨੂੰ ਮਾਸਕ ਪਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ।
ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਜਿਸ ਅਧੀਨ ਉਨ੍ਹਾਂ ਲੋਕਾਂ ਨੂੰ ਬੁਖ਼ਾਰ ਜਾਂ ਖਾਂਸੀ ਹੋਣ 'ਤੇ ਡਾਕਟਰਾਂ ਤਕ ਪਹੁੰਚ ਬਣਾਉਣ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਪੜਤਾਲ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਇਸ ਸਬੰਧੀ ਸਿਹਤ ਵਿਭਾਗ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।