ਪੰਜਾਬ

punjab

ETV Bharat / bharat

ਕੋਰੋਨਾ ਦਾ ਅਸਰ: ਦੇਸ਼ ਵਿੱਚ 41 ਲੱਖ ਨੌਜਵਾਨ ਹੋਏ ਬੇਰੁਜ਼ਗਾਰ, ਸਭ ਤੋਂ ਵੱਧ ਮਜ਼ਦੂਰ - ਅੰਤਰਾਸ਼ਟਰੀ ਮਜ਼ਦੂਰ ਸੰਘ

ਕੋਰੋਨਾ ਕਾਰਨ ਦੇਸ਼ਭਰ 'ਚ ਵੱਡੇ-ਵੱਡੇ ਵਪਾਰ ਠੱਪ ਹੋ ਗਏ, ਕਈ ਨੌਜਵਾਨਾਂ ਦੀਆਂ ਨੌਕਰੀਆਂ ਚੱਲੀ ਗਈ। ਜਿਸ 'ਤੇ ਲੇਖਕਾ ਦਾ ਕਹਿਣਾ ਹੈ ਕਿ 'ਲੌਕਡਾਊਨ ਜਨਰੇਸ਼ਨ ਬਣਨ ਦਾ ਖਤਰਾ ਹੈ, ਜਿਸ ਨੂੰ ਕਈ ਸਾਲਾਂ ਤੱਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤਸਵੀਰ
ਤਸਵੀਰ

By

Published : Aug 19, 2020, 8:27 PM IST

ਨਵੀਂ ਦਿੱਲੀ: ਦੇਸ਼ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ 41 ਲੱਖ ਨੌਜਵਾਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਇਸ ਵਿੱਚ ਉਸਾਰੀ ਤੇ ਖੇਤੀਬਾੜੀ ਸੈਕਟਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਿਤ ਹੋਏ। ਅੰਤਰਾਸ਼ਟਰੀ ਮਜ਼ਦੂਰ ਸੰਘ (ਆਈਐਲਓ) ਤੇ ਏਸ਼ੀਆਈ ਵਿਕਾਸ ਬੈੱਕ (ਏਡੀਬੀ) ਦੀ ਸੰਯੁਕਤ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ।

'ਏਸ਼ੀਆ ਤੇ ਪ੍ਰਸ਼ਾਂਤ ਖੇਤਰ ਵਿੱਚ ਕੋਵਿਡ-19 ਨੌਜਵਾਨ ਰੁਜ਼ਗਾਰ ਸੰਕਟ ਨਾਲ ਨਜਿੱਠਣਾ' ਸਿਰਲੇਖ ਤੋਂ ਆਈਏਓ-ਏਡੀਬੀ ਦੀ ਬੀਤੇ ਮੰਗਲਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 41 ਲੱਖ ਨੌਜਵਾਨਾਂ ਦੇ ਰੁਜ਼ਗਾਰ ਚਲੇ ਜਾਣ ਦਾ ਅਨੁਮਾਨ ਹੈ। ਸੱਤ ਪ੍ਰਮੁੱਖ ਖੇਤਰਾਂ ਵਿੱਚ ਹੀ ਨਿਰਮਾਣ ਤੇ ਖਤੀਬਾੜੀ ਸੈਕਟਰ ਵਿੱਚ ਜ਼ਿਆਦਾ ਲੋਕਾਂ ਦੇ ਰੁਜ਼ਗਾਰ ਚਲੇ ਗਏ ਹਨ।

ਰੁਜ਼ਗਾਰ ਦੇ ਮੌਕਿਆਂ ਨੂੰ ਭਾਰੀ ਝਟਕਾ

ਇਸ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਵੱਡਾ ਝਟਕਾ ਲੱਗਿਆ ਹੈ। ਰਿਪੋਰਟ ਦੇ ਅਨੁਸਾਰ ਸੰਕਟ ਦੇ ਕਾਰਨ ਇਸ ਮੌਕੇ 15 ਤੋਂ 24 ਸਾਲ ਦੇ ਨੌਜਵਾਨ 25 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਿਰਫ਼ ਇਹ ਹੀ ਨਹੀਂ ਆਰਥਿਕ ਤੇ ਸਮਾਜਿਕ ਖ਼ਰਚਿਆਂ ਦੇ ਅਨੁਸਾਰ ਇਹ ਸੰਕਟ ਲੰਬੇ ਸਮਾਂ 'ਤੇ ਵਿਆਪਕ ਹੈ।

ਰਿਪੋਰਟ ਖੇਤਰੀ ਮੁਲਾਂਕਣ ਉੱਤੇ ਅਧਾਰਿਤ

ਆਈਐਲਓ-ਏਡੀਬੀ ਰਿਪੋਰਟ ਨੌਜਵਾਨ ਤੇ ਕੋਵਿਡ-19 ਉੱਤੇ ਵਿਸ਼ਵ ਮੁਲਾਂਕਣ ਉੱਤੇ ਆਧਾਰਿਤ ਹੈ। ਇਹ ਅੰਦਾਜਾ ਵੱਖ ਵੱਖ ਦੇਸ਼ਾਂ ਤੋਂ ਉਪਲਬਧ ਬੇਰੁਜ਼ਗਾਰੀ ਦੇ ਅੰਕੜਿਆਂ ਦੇ ਅਧਾਰ ਉੱਤੇ ਲਗਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਹਾਂਮਾਰੀ ਦੇ ਦੌਰਾਨ ਕੰਪਨੀ ਪੱਧਰ ਉੱਤੇ ਦੋ ਤਿਹਾਈ ਸਿਖਲਾਈ (ਅਪਰੇਂਟਸ਼ਿਪ) ਉੱਤੇ ਅਸਰ ਪਿਆ, ਉੱਥੇ ਹੀ ਤਿੰਨ ਚੌਥਾਈ ਇੰਟਰਨਸ਼ਿਪ ਪੂਰੀ ਤਰ੍ਹਾ ਨਾਲ ਬੰਦ ਹੋ ਚੁੱਕੀ ਹੈ।

ਠੋਸ ਕਦਮ ਚੁਕਣ ਦੀ ਲੋੜ

ਰਿਪੋਰਟ ਵਿੱਚ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ, ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਮੁੜ ਤੋਂ ਲੀਹ `ਤੇ ਲਿਆਉਣ ਲਈ ਤੁਰੰਤ ਅਤੇ ਵੱਡੇ ਪੱਧਰ 'ਤੇ ਠੋਸ ਕਦਮ ਚੁੱਕਣ ਅਤੇ 66 ਕਰੋੜ ਨੌਜਵਾਨ ਆਬਾਦੀ ਦੇ ਭਵਿੱਖ ਪ੍ਰਤੀ ਨਿਰਾਸ਼ਾ ਨੂੰ ਘਟਾਉਣ।

ਰੁਜ਼ਗਾਰ ਨੂੰ ਲੈ ਕੇ ਚੁਣੌਤੀਆਂ

ਕੋਵਿਡ -19 ਸੰਕਟ ਤੋਂ ਪਹਿਲਾਂ ਵੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਸੰਬੰਧੀ ਚੁਣੌਤੀਆਂ ਸਨ। ਇਸ ਕਾਰਨ ਬੇਰੁਜ਼ਗਾਰੀ ਦੀ ਦਰ ਵਧੇਰੇ ਸੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸਕੂਲ ਤੇ ਕੰਮ ਦੋਵਾਂ ਤੋਂ ਵਾਂਝੇ ਸਨ।

ਖੇਤਰੀ ਨੌਜਵਾਨ ਬੇਰੁਜ਼ਗਾਰੀ ਦਰ

ਸਾਲ 2019 ਵਿੱਚ ਖੇਤਰੀ ਨੌਜਵਾਨ ਬੇਰੁਜ਼ਗਾਰੀ ਦਰ 13.8 ਫ਼ੀਸਦੀ ਸੀ। ਉੱਥੇ ਹੀ ਬਾਲਗਾਂ (25 ਸਾਲ ਤੇ ਉਸ ਤੋਂ ਵੱਧ ਉਮਰ) ਵਿੱਚ ਇਹ 3 ਫ਼ੀਸਦੀ ਸੀ। 16 ਕਰੋੜ ਤੋਂ ਵੱਧ ਨੌਜਵਾਨ (ਆਬਾਦੀ ਦਾ 24 ਫ਼ੀਸਦੀ) ਨਾ ਤਾਂ ਰੁਜ਼ਗਾਰ ਵਿੱਚ ਸੀ ਤੇ ਨਾ ਹੀ ਸਿੱਖਿਆ ਜਾਂ ਸਿਖਲਾਈ ਵਿੱਚ ਸਨ।

ਗਰੀਬੀ ਵਿੱਚ ਰਹਿਣ ਨੂੰ ਮਜ਼ਬੂਰ

ਰਿਪੋਰਟ ਦੇ ਅਨੁਸਾਰ, ਖਿੱਤੇ ਦੇ ਹਰ ਪੰਜ ਵਿੱਚੋਂ ਚਾਰ ਨੌਜਵਾਨ ਗ਼ੈਰ-ਸੰਗਠਿਤ ਖੇਤਰ ਵਿੱਚ ਹਨ ਤੇ ਚਾਰ ਵਿੱਚੋਂ ਇੱਕ ਨੌਜਵਾਨ ਗਰੀਬੀ ਵਿੱਚ ਰਹਿਣ ਲਈ ਮਜ਼ਬੂਰ ਹੈ। ਰਿਪੋਰਟ ਦੀ ਪ੍ਰਮੁੱਖ ਲੇਖਕ ਤੇ ਆਈਐਲਓ ਖੇਤਰੀ ਆਰਥਿਕ ਅਤੇ ਸਮਾਜਿਕ ਵਿਸ਼ਲੇਸ਼ਣ ਇਕਾਈ ਦੀ ਮੁਖੀ ਸਾਰਾ ਐਲਡਰ ਨੇ ਕਿਹਾ ਕਿ ਕੋਵਿਡ-19 ਸੰਕਟ ਤੋਂ ਬਾਅਦ ਨੌਜਵਾਨਾਂ ਲਈ ਚੁਣੌਤੀਆਂ ਹੋਰ ਵਧੀਆਂ ਹਨ। ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ 'ਲੌਕਡਾਊਨ ਜਨਰੇਸ਼ਨ' ਪੈਦਾ ਹੋਣ ਦਾ ਖ਼ਤਰਾ ਹੈ, ਜਿਸ ਨੂੰ ਕਈ ਸਾਲਾਂ ਤੱਕ ਇਸ ਸੰਕਟ ਦਾ ਭਾਰ ਸਹਿਣਾ ਪੈ ਸਕਦਾ ਹੈ।

ABOUT THE AUTHOR

...view details