ਪੰਜਾਬ

punjab

ETV Bharat / bharat

ਮਸ਼ਹੂਰ ਸੈਕਸੋਫੋਨਿਸਟ ਕਾਦਰੀ ਗੋਪਾਲਨਾਥ ਦਾ ਦੇਹਾਂਤ - ਕਾਦਰੀ ਗੋਪਾਲਨਾਥ ਦੀ ਮੌਤ

69 ਸਾਲਾਂ ਕਾਦਰੀ ਗੋਪਾਲਨਾਥ ਦਾ ਅੱਜ ਸਵੇਰੇ ਮੰਗਲੁਰੂ ਵਿੱਚ ਦੇਹਾਂਤ ਹੋ ਗਿਆ। ਕਾਦਰੀ ਗੋਪਾਲਨਾਥ ਮਸ਼ਹੂਰ ਸੈਕਸੋਫੋਨਿਸਟ ਸਨ। ਗੋਪਾਲਨਾਥ ਦੇ ਯੋਗਦਾਨ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 2004 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਫ਼ੋਟੋ।

By

Published : Oct 11, 2019, 12:39 PM IST

Updated : Oct 11, 2019, 7:17 PM IST

ਬੰਗਲੌਰ: ਮਸ਼ਹੂਰ ਸੈਕਸੋਫੋਨਿਸਟ ਅਤੇ ਪਦਮ ਸ੍ਰੀ ਨਾਲ ਸਨਮਾਨਿਤ ਕਾਦਰੀ ਗੋਪਾਲਨਾਥ ਦਾ ਮੰਗਲੁਰੂ ਵਿੱਚ ਦੇਹਾਂਤ ਹੋ ਗਿਆ ਹੈ। 69 ਸਾਲਾਂ ਕਾਦਰੀ ਗੋਪਾਲਨਾਥ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸੀ। ਕਾਦਰੀ ਗੋਪਾਲਨਾਥ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਤੇ 2 ਮੁੰਡੇ ਹਨ, ਜਿਨ੍ਹਾਂ ਵਿਚੋਂ ਮਨੀਕਾਂਤ ਕਾਦਰੀ ਇੱਕ ਪ੍ਰਸਿੱਧ ਸੰਗੀਤ ਨਿਰਦੇਸ਼ਕ ਹਨ। ਜਦਕਿ ਦੂਸਰੇ ਬੇਟੇ ਕੁਵੈਤ ਵਿੱਚ ਰਹਿੰਦੇ ਹਨ। ਪਰਿਵਾਰ ਦੂਜੇ ਮੁੰਡੇ ਦੀ ਉਡੀਕ ਕਰ ਰਿਹਾ ਹੈ, ਜਿਸ ਤੋਂ ਬਾਅਦ ਗੋਪਾਲਨਾਥ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਫ਼ੋਟੋ।

ਜ਼ਿਕਰਯੋਗ ਹੈ ਕਿ ਗੋਪਾਲਨਾਥ ਕਾਦਰੀ ਦਾ ਜਨਮ 1950 ਵਿੱਚ ਦੱਖਣੀ ਕੰਨੜ ਦੇ ਬੰਤਵਾਲ ਤਾਲੁਕ ਦੇ ਪਿੰਡ ਸਾਜੀਪਾ ਮੁਦਾ ਵਿੱਚ ਮਿੱਟਾਕੇਰੇ ਵਿੱਚ ਹੋਇਆ ਸੀ। ਕਾਦਰੀ ਕਾਰਨਾਟਿਕ ਸੰਗੀਤ ਪ੍ਰਣਾਲੀ ਵਿੱਚ ਇੱਕ ਵਿਸ਼ਵ-ਪ੍ਰਸਿੱਧ ਸੈਕਸੋਫੋਨਿਕਸ ਸੀ। ਦੱਸਣਯੋਗ ਹੈ ਕਿ ਗੋਪਾਲਨਾਥ ਨੂੰ ਕੇਂਦਰ ਸੰਗੀਤ ਨਾਟਕ ਅਕਾਦਮੀ ਅਵਾਰਡ ਅਤੇ ਕਰਨਾਟਕ ਕਲਸਰੀ ਤੋਂ ਇਲਾਵਾ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਇਸਦੇ ਨਾਲ ਹੀ ਗੋਪਾਲਨਾਥ ਦੇ ਯੋਗਦਾਨ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਲ 2004 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਚੀਨ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ, ਕੀ ਹੈ ਮੋਦੀ-ਜਿਨਪਿੰਗ ਬੈਠਕ ਦਾ ਏਜੰਡਾ

Last Updated : Oct 11, 2019, 7:17 PM IST

ABOUT THE AUTHOR

...view details