ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪਤੰਜਲੀ ਦੀ ਦਵਾਈ ਕੋਰੋਨਿਲ ਦੇ ਨਾਂਅ ਨੂੰ ਲੈ ਕੇ ਮਦਰਾਸ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।
ਹਾਈਕੋਰਟ ਨੇ ਸਿੰਗਲ ਬੈਂਚ ਦੇ ਉਸ ਹੁਕਮ ਉੱਤੇ ਰੋਕ ਲਾ ਦਿੱਤੀ ਸੀ, ਜਿਸ ਵਿੱਚ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਟ੍ਰੇਡਮਾਰਕ 'ਕੋਰੋਨਿਲ' ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਸੀ। ਹਾਈਕੋਰਟ ਨੇ ਇਸ ਹੁਕਮ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਮੁੱਖ ਜੱਜ ਐੱਸ.ਏ. ਬੋਬੜੇ, ਜੱਜ ਏ.ਐੱਸ ਬੋਪੰਨਾ ਅਤੇ ਜੱਜ ਵੀ.ਰਾਮਾਸੁਭਰਾਮਣਿਅਮ ਦੀ ਬੈਂਚ ਨੇ ਕਿਹਾ ਕਿ ਜੇ ਅਸੀਂ ਮਹਾਂਮਾਰੀ ਦੌਰਾਨ ਕੇਵਲ ਇਸ ਆਧਾਰ ਉੱਤੇ ਕੋਰੋਨਿਲ ਦੇ ਨਾਂਅ ਦੀ ਵਰਤੋਂ ਨੂੰ ਰੋਕਦੇ ਹਨ ਕਿ ਇਸ ਦੇ ਨਾਂਅ ਉੱਤੇ ਕੀਟਨਾਸ਼ਕ ਹੈ, ਇਹ ਇਸ ਉਤਪਾਦ ਦੇ ਲਈ ਵਧੀਆ ਨਹੀਂ ਹੋਵੇਗਾ।
ਬੈਂਚ ਨੇ ਇਸ ਗੱਲ ਉੱਤੇ ਗੌਰ ਕੀਤਾ ਕਿ ਮਾਮਲਾ ਪਹਿਲਾਂ ਹੀ ਹਾਈਕੋਰਟ ਵਿੱਚ ਸਤੰਬਰ ਮਹੀਨੇ ਵਿੱਚ ਸੁਣਵਾਈ ਦੇ ਲਈ ਸੂਚੀਬੱਧ ਹੈ, ਅਜਿਹੇ ਵਿੱਚ ਮਾਮਲੇ ਨੂੰ ਵਾਪਸ ਲਿਆ ਮੰਨਦੇ ਹੋਏ ਖ਼ਾਰਜ ਕੀਤਾ ਜਾਂਦਾ ਹੈ। ਮਦਰਾਸ ਹਾਈਕੋਰਟ ਦੀ ਬੈਂਚ ਨੇ ਸਿੰਗਲ ਜੱਜ ਦੇ ਹੁਕਮਾਂ ਉੱਤੇ ਅਮਲ ਨੂੰ 2 ਹਫ਼ਤੇ ਦੇ ਲਈ ਰੋਕ ਲਾ ਦਿੱਤੀ ਹੈ।