ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ 42ਵੀਂ ਮੀਟਿੰਗ ਵਿੱਚ ਜਿਓ ਨੇ ਕਈ ਐਲਾਨ ਕੀਤੇ ਹਨ। ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜਿਓ ਦੇ ਸਬਸਕਰਾਇਬਰਸ ਦੀ ਗਿਣਤੀ 34 ਕਰੋੜ ਪਾਰ ਹੋ ਗਈ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਗੀਗਾਫਾਈਬਰ ਲਈ ਹੁਣ ਤੱਕ 5 ਕਰੋੜ ਤੋਂ ਵੱਧ ਰਜਿਸਟਰਡ ਹੋਏ ਹਨ। ਇਹ ਹੁਣ ਤੱਕ 50 ਲੱਖ ਘਰਾਂ ਤੱਕ ਪਹੁੰਚ ਗਿਆ ਹੈ। ਜੀਓ ਗੀਗਾਫਾਈਬਰ 1 ਸਾਲ ਵਿੱਚ ਪੂਰੇ ਦੇਸ਼ ਵਿੱਚ ਪਹੁੰਚ ਜਾਵੇਗਾ। ਮੁਕੇਸ਼ ਅੰਬਾਨੀ ਨੇ ਇਸ ਮੌਕੇ ਕਈ ਐਲਾਨ ਕੀਤੇ।
- ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ ਵਾਇਸ ਕਾਲਸ ਹਮੇਸ਼ਾ ਲਈ ਫ੍ਰੀ ਰਹੇਗਾ।
- ਕੰਪਨੀ ਵੱਲੋਂ ਵੇਲਕਮ ਆਫਰ ਵੀ ਪੇਸ਼ ਕੀਤਾ ਗਿਆ। ਜਿਸ ਤਹਿਤ ਜਿਓ ਫਾਇਬਰ ਉਪਭੋਗਤਾ ਨੂੰ HD/4K ਟੀਵੀ ਤੇ 4K ਸੈਟ ਟਾਪ ਬਾਕਸ ਫ੍ਰੀ ਮਿਲੇਗਾ।
- ਕੰਪਨੀ ਨੇ 500 ਰੁਪਏ ਪ੍ਰਤੀ ਮਹੀਨੇ ਦੀ ਦਰ ਤੇ ਇਨਟਰਨੈਸ਼ਨਲ ਪਲਾਨ ਪੇਸ਼ ਕੀਤਾ ਹੈ। ਜਿਸ ਨਾਲ 500 ਰੁਪਏ ਮਹੀਨੇ ਨਾਲ ਯੂਜ਼ਰਜ਼ ਅਨਲਿਮਿਟੇਡ ਇਟਰਨੈਸ਼ਨਲ ਕਾਲਿੰਗ ਕਰ ਸਕਣਗੇ।