ਪ੍ਰਸ਼ਨ: ਅਜੋਕੇ ਦੌਰ ਵਿੱਚ ਗਾਂਧੀਵਾਦੀ ਵਿਚਾਰਧਾਰਾ ਦੀ ਕੀ ਸਾਰਥਕਤਾ ਹੈ?
ਉੱਤਰ: ਵਰਤਮਾਨ ਵਿੱਚ ਸਾਡਾ ਦੇਸ਼ ਇੱਕ ਅਜਿਹੇ ਬਿੰਦੂ 'ਤੇ ਖੜਾ ਹੈ ਜਿੱਥੋਂ ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਉਹ ਕਿਸ ਦਿਸ਼ਾ ਵਿੱਚ ਜਾਣਾ ਚਾਹੁੰਦਾ ਹੈ। ਉਹ ਲੋਕ ਜੋ ਸਹੀ ਦਿਸ਼ਾਵਾਂ ਬਾਰੇ ਅਣਜਾਣ ਹਨ ਦੂਜਿਆਂ ਨੂੰ ਸੇਧ ਦੇ ਰਹੇ ਹਨ। ਸਾਡਾ ਦੇਸ਼ ਇੱਕ ਨਾਜ਼ੁਕ ਸਥਿਤੀ ਵਿੱਚੋਂ ਲੰਘ ਰਿਹਾ ਹੈ। ਪਰ ਚੰਗੀ ਗੱਲ ਇਹ ਹੈ ਕਿ ਸਾਡੇ ਕੋਲ ਅਜੇ ਵੀ ਇਕ ਵਿਕਲਪ ਬਚਿਆ ਹੈ ਜਿਸ 'ਤੇ ਦੇਸ਼ ਦਾ ਚੱਲਣਾ ਅਜੇ ਬਾਕੀ ਹੈ ਅਤੇ ਇਹ ਗਾਂਧੀ ਦਾ ਰਾਹ ਹੈ। ਇਸ ਦੇਸ਼ ਦੇ ਲੋਕ ਗਾਂਧੀ ਦੇ ਦਰਸ਼ਨ 'ਤੇ ਵਿਸ਼ਵਾਸ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਵਿਚਾਰਧਾਰਾਵਾਂ ਤੋਂ ਪ੍ਰੇਰਿਤ ਹਨ। ਮੈਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਰਾਹ 'ਤੇ ਚੱਲਣਾ ਅਤੇ ਉਨ੍ਹਾਂ ਦੀਆਂ ਵਿਚਾਰਧਾਰਾਵਾਂ 'ਤੇ ਕੰਮ ਕਰਨ ਨਾਲ ਦੇਸ਼ ਨੂੰ ਨਿਸ਼ਚਤ ਰੂਪ ਨਾਲ ਇਕ ਨਵੀਂ ਦ੍ਰਿਸ਼ਟੀ ਮਿਲੇਗੀ।
ਅਜੋਕੇ ਦੌਰ ਵਿੱਚ ਗਾਂਧੀਵਾਦੀ ਵਿਚਾਰਧਾਰਾ ਦੀ ਸਾਰਥਕਤਾ - ਗਾਂਧੀਵਾਦੀ ਵਿਚਾਰਧਾਰਾ ਦੀ ਸਾਰਥਕਤਾ
ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ 150ਵੇਂ ਵਰ੍ਹੇ ਦੀ ਸਮਾਪਤੀ ਤੋਂ ਪਹਿਲਾਂ, ਈਟੀਵੀ ਭਾਰਤ ਨੇ ਉੱਘੇ ਗਾਂਧੀਵਾਦੀ ਕੁਮਾਰ ਪ੍ਰਸ਼ਾਂਤ ਦੀ ਇਕ ਵਿਸ਼ੇਸ਼ ਇੰਟਰਵਿਊ ਲਈ। ਪ੍ਰਸ਼ਾਂਤ, ਜੋ ਕਿ ਗਾਂਧੀ ਪੀਸ ਫਾਉਂਡੇਸ਼ਨ ਦੇ ਪ੍ਰਧਾਨ ਹਨ ਅਤੇ ਗਾਂਧੀ ਜੀ ਦੇ ਨਜ਼ਰੀਏ ਮੁਤਾਬਕ ਹੀ ਕੰਮ ਕਰਦੇ ਹਨ।
ਪ੍ਰਸ਼ਨ: ਤਾਜ਼ਾ 'ਵੀਰ ਸਾਵਰਕਰ' ਵਿਵਾਦ ਅਤੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਦੀ ਟਿੱਪਣੀ 'ਤੇ ਤੁਹਾਡੀ ਕੀ ਰਾਏ ਹੈ?
ਉੱਤਰ: ਇਸ ਦੇਸ਼ ਵਿਚ ਕੋਈ ਵੀ ਸਮੱਸਿਆਵਾਂ ਦਾ ਹੱਲ ਪ੍ਰਦਾਨ ਨਹੀਂ ਕਰਦਾ। ਜੇ ਕੋਈ "ਜੈ ਸ਼੍ਰੀ ਰਾਮ" ਦਾ ਜਾਪ ਨਹੀਂ ਕਰਦਾ ਤਾਂ ਉਹ ਇਸ ਦੀ ਬਜਾਏ ਦੇਸ਼ ਛੱਡ ਜਾਣ ਲਈ ਕਹਿੰਦੇ ਹਨ। ਇਹੀ ਗੱਲ ਠਾਕਰੇ ਨੇ ਵੀ ਕਹੀ ਹੈ। ਸਾਵਰਕਰ ਦਾ ਆਪਣਾ ਵਿਜ਼ਨ ਨਹੀਂ ਸੀ। ਉਸਦੀ ਸਿਖਲਾਈ ਇਸ ਗੱਲ ਉੱਤੇ ਅਧਾਰਤ ਸੀ ਜੋ ਉਸਨੇ ਸਮਾਜ ਵਿੱਚ ਵੇਖਿਆ ਸੀ। ਉਸਨੇ ਉਨ੍ਹਾਂ ਲੋਕਾਂ ਉੱਤੇ ਹਾਵੀ ਹੋਣਾ ਸਿੱਖ ਲਿਆ ਜੋ ਉਸ ਨਾਲ ਸਹਿਮਤ ਨਹੀਂ ਸਨ ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਮਾਰ ਵੀ ਦਿੱਤਾ, ਅਤੇ ਉਸਨੇ ਗਾਂਧੀ ਜੀ ਨਾਲ ਵੀ ਅਜਿਹਾ ਹੀ ਕੀਤਾ।
ਪ੍ਰਸ਼ਨ: ਦੋਹਰੇ ਚਿਹਰਿਆਂ ਵਾਲੇ ਸੱਤਾ ਵਿਚ ਆਉਣ ਵਾਲੇ ਲੋਕਾਂ ਬਾਰੇ ਤੁਸੀ ਕੀ ਸੋਚਦੇ ਹੋ, ਜੋ ਇਕ ਪਾਸੇ ਗਾਂਧੀ ਜੀ ਦੀ ਅਲੋਚਨਾ ਕਰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਨਾਮ ਦਾ ਜਾਪ ਕਰਦੇ ਹਨ?
ਉੱਤਰ: ਮਾਸਕ ਪਾਉਣਾ ਅਸਲ ਚਿਹਰੇ ਨੂੰ ਬਦਲ ਨਹੀਂ ਸਕਦਾ, ਅਤੇ ਉਹ ਜਿਹੜੇ ਮਖੌਟੇ ਪਹਿਨੇ ਗਾਂਧੀ ਦੀ ਭਾਸ਼ਾ ਬੋਲ ਰਹੇ ਹਨ, ਆਪਣੇ ਅਸਲ ਚਿਹਰੇ ਭੁੱਲ ਗਏ ਹਨ। ਸਮਾਜ ਉਨ੍ਹਾਂ ਦੇ ਅਸਲ ਚਿਹਰਿਆਂ ਨੂੰ ਜਾਣਦਾ ਹੈ ਇਸ ਲਈ ਚਿੰਤਾ ਕਰਨ ਲਈ ਕੁਝ ਵੀ ਨਹੀਂ ਹੈ। ਕਿਸੇ ਨੂੰ ਗਲਤ ਗਤੀਵਿਧੀਆਂ ਦੇ ਵਿਰੁੱਧ ਸ਼ੁਰੂ ਤੋਂ ਹੀ ਵਿਰੋਧ ਕਰਨਾ ਚਾਹੀਦਾ ਹੈ। ਇਸ ਦੇ ਲਈ, ਇੱਕ ਪੱਤਰਕਾਰ ਨੂੰ ਭਾਵੇ ਉਹ ਕਲਮ ਰੱਖਦਾ ਹੈ ਜਾਂ ਮਾਈਕ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ, ਅਤੇ ਇਹ ਸਿਰਫ ਸਮਾਜ ਵਿੱਚ ਤਬਦੀਲੀ ਲਿਆਉਣਾ ਦੀ ਸ਼ੁਰੂਆਤ ਭਰ ਹੋਵੇਗੀ।