ਮੁੰਬਈ:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਦੀ ਬਾਂਦਰਾ ਦੇ ਬੈਂਡਸਟੈਂਡ ਵਿਚ ਸਥਿਤ ਕੋਠੀ ਨੂੰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਦਾ ਇੱਕ ਸੁਰੱਖਿਆ ਗਾਰਡ ਕੋਰੋਨਾ ਪੌਜ਼ੀਟਿਵ ਆਇਆ ਹੈ। ਸੀ ਸਪ੍ਰਿੰਗਜ਼ ਨਾਂਅ ਦੀ ਇਸ ਕੋਠੀ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਅਤੇ ਬੀਐਮਸੀ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਦਿੱਤਾ ਹੈ।
ਰੇਖਾ ਦੀ ਕੋਠੀ ਕੀਤੀ ਸੀਲ, ਸੁਰੱਖਿਆ ਗਾਰਡ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ - ਬ੍ਰਹਿਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਦਾ ਬਾਂਦਰਾ ਦੇ ਬੈਂਡਸਟੈਂਡ ਵਿਚ ਸਥਿਤ ਕੋਠੀ ਬ੍ਰਹਿਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਨੇ ਸੀਲ ਕਰ ਦਿੱਤਾ ਹੈ, ਕਿਉਂਕਿ ਉਥੇ ਤਾਇਨਾਤ ਇਕ ਸੁਰੱਖਿਆ ਗਾਰਡ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।
![ਰੇਖਾ ਦੀ ਕੋਠੀ ਕੀਤੀ ਸੀਲ, ਸੁਰੱਖਿਆ ਗਾਰਡ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ ਰੇਖਾ](https://etvbharatimages.akamaized.net/etvbharat/prod-images/768-512-7990401-656-7990401-1594488004055.jpg)
ਰੇਖਾ
ਕੋਠੀ 'ਤੇ ਆਮ ਤੌਰ 'ਤੇ ਸੁਰੱਖਿਆ ਗਾਰਡ ਡਿਊਟੀ 'ਤੇ ਹੁੰਦੇ ਹਨ। ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ, ਉਨ੍ਹਾਂ ਵਿੱਚੋਂ ਇੱਕ ਗਾਰਡ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ ਹੈ। ਵੈਬਸਾਈਟ ਨੇ ਕਿਹਾ ਕਿ ਰੇਖਾ ਦਾ ਸੁਰੱਖਿਆ ਗਾਰਡ ਬਾਂਦਰਾ ਕੁਰਲਾ ਕੰਪਲੈਕਸ ਦੇ ਇੱਕ ਕੇਂਦਰ ਵਿੱਚ ਜ਼ੇਰੇ ਇਲਾਜ ਹੈ।
ਰੇਖਾ ਤੋਂ ਪਹਿਲਾਂ ਆਮਿਰ ਖ਼ਾਨ, ਕਰਨ ਜੌਹਰ, ਬੋਨੀ ਅਤੇ ਜਾਹਨਵੀ ਕਪੂਰ ਦੇ ਸਟਾਫ ਮੈਂਬਰਾਂ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਮਾਮਲੇ ਵਿੱਚ ਰੇਖਾ ਤੇ ਉਨ੍ਹਾਂ ਦੇ ਦਫਤਰ ਵੱਲੋਂ ਅਧਿਕਾਰਤ ਬਿਆਨ ਦੀ ਉਡੀਕ ਜਾਰੀ ਹੈ।