ਹੈਦਰਾਬਾਦ: ਕੋਰੋਨਾ ਵਾਇਰਸ (ਕੋਵਿਡ 19) ਦੇ ਇਲਾਜ ਲਈ ਵਿਕਸਤ ਕੀਤੇ ਜਾ ਰਹੇ ਟੀਕੇ ਲਈ ਮਨੁੱਖੀ ਟ੍ਰਾਇਲ ਸ਼ੁਰੂ ਹੋ ਰਿਹਾ ਹੈ। ਇਸ ਲਈ ਹੈਦਰਾਬਾਦ ਦੇ NIMS ਹਸਪਤਾਲ ਦੇ ਡਾਕਟਰ ਨਮੂਨੇ ਇਕੱਠੇ ਕਰ ਰਹੇ ਹਨ।
'ਕੋਵੈਕਸਿਨ' ਦੇ ਮਨੁੱਖੀ ਟ੍ਰਾਇਲ ਲਈ NIMS ਹੈਦਰਾਬਾਦ 'ਚ ਰਜਿਸਟ੍ਰੇਸ਼ਨ ਸ਼ੁਰੂ - ਕੋਰੋਨਾ ਵਾਇਰਸ
ਭਾਰਤ ਬਾਇਓਟੈਕ ਨੇ ਐਂਟੀ-ਕੋਰੋਨਾ ਟੀਕਾ 'ਕੋਵੈਕਸਿਨ' ਦੇ ਮਨੁੱਖੀ ਟ੍ਰਾਇਲ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਰਜਿਸਟ੍ਰੇਸ਼ਨ ਨਿਜ਼ਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (NIMS), ਹੈਦਰਾਬਾਦ ਵਿਖੇ ਅੱਜ ਤੋਂ ਸ਼ੁਰੂ ਕੀਤੀ ਗਈ ਹੈ।
'ਕੋਵੈਕਸਿਨ' ਦੇ ਮਨੁੱਖੀ ਟ੍ਰਾਇਲ ਲਈ NIMS ਹੈਦਰਾਬਾਦ 'ਚ ਰਜਿਸਟ੍ਰੇਸ਼ਨ ਸ਼ੁਰੂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 3 ਜੁਲਾਈ ਨੂੰ ਦੇਸ਼ ਦੀ ਪਹਿਲੀ ਐਂਟੀ-ਕੋਰੋਨਾ ਟੀਕਾ-ਕੋਵੈਕਸਿਨ ਦੇ 15 ਅਗਸਤ ਤੱਕ ਆਉਣ ਦਾ ਐਲਾਨ ਕੀਤਾ ਗਿਆ ਸੀ। ਆਈਸੀਐਮਆਰ ਅਤੇ ਭਾਰਤ ਬਾਇਓਟੈਕ ਇਸ ਦੀ ਮਨੁੱਖੀ ਜਾਂਚ ਕਰ ਰਹੇ ਹਨ। ਦੱਸਣਯੋਗ ਹੈ ਕਿ ਟੀਕੇ ਦੇ ਮਨੁੱਖੀ ਟ੍ਰਾਇਲ 15 ਅਗਸਤ ਤੋਂ ਪਹਿਲਾਂ ਪੂਰੇ ਕੀਤੇ ਜਾ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਸੀ ਕਿ ਜੇ ਟੈਸਟ ਹਰ ਪੜਾਅ ਵਿੱਚ ਸਫਲ ਹੁੰਦਾ ਹੈ ਤਾਂ 15 ਅਗਸਤ ਤੱਕ ਬਾਜ਼ਾਰ ਵਿੱਚ ਕੋਰੋਨਾ ਟੀਕਾ ਆ ਜਾਵੇਗਾ।