ਬੰਗਲੁਰੂ: ਵਿਸ਼ੇਸ਼ ਜਾਂਚ ਟੀਮ ਨਾਲ ਅਪਰਾਧ ਸ਼ਾਖਾ ਦੇ ਵਫ਼ਦ ਨੇ ਸਾਂਝੀ ਕਾਰਵਾਈ ਕਰਦਿਆਂ 28 ਲੱਖ ਰੁਪਏ ਦੀ ਰਕਮ ਨੂੰ ਜ਼ਬਤ ਕਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਗਲੁਰੂ ਦੇ ਪੰਕਜ ਪਟੇਲ ਜੋ ਕੁੱਬਨ ਪੇਟੇ ਇਲਾਕੇ 'ਚ ਸੋਮਵਾਰ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਉਕਤ ਵਿਅਕਤੀ ਕੋਲੋਂ 28 ਲੱਖ ਸਣੇ ਇੱਕ ਸਮਾਰਟ ਫੋਨ ਤੇ ਕਾਉਂਟਿੰਗ ਮਸ਼ੀਨ ਜ਼ਬਤ ਕੀਤੀ ਗਈ।