ਪੰਜਾਬ

punjab

ETV Bharat / bharat

ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ ਨੇ ਲਾਂਚ ਕੀਤਾ ‘ਰੈਫਰੈਂਡਮ 2020’ ਐਪ - ਵਾਇਸ ਪੰਜਾਬ 2020

ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (ਐਸਐਫਜੇ) ਨੇ ‘ਰੈਫਰੈਂਡਮ 2020’ ਤਹਿਤ ਵੋਟਰ ਰਜਿਸਟ੍ਰੇਸ਼ਨ ਲਈ ਇੱਕ ਐਪ ਲਾਂਚ ਕੀਤਾ ਹੈ। ਇਹ ਐਪ ਗੂਗਲ ਪਲੇ ਸਟੋਰ 'ਤੇ 'ਵਾਇਸ ਪੰਜਾਬ 2020' ਦੇ ਨਾਂਅ 'ਤੇ ਹੈ। ਐਸਐਫਜੇ ਦੇ ਇਸ ਕਦਮ ਨੇ ਖੁਫੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ ਨੇ ਲਾਂਚ ਕੀਤਾ ‘ਰੈਫਰੈਂਡਮ 2020’ ਐਪ
ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ ਨੇ ਲਾਂਚ ਕੀਤਾ ‘ਰੈਫਰੈਂਡਮ 2020’ ਐਪ

By

Published : Sep 6, 2020, 8:34 AM IST

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ‘ਰੈਫਰੈਂਡਮ 2020’ ਦੇ ਤਹਿਤ ਮਤਦਾਤਾ ਰਜਿਸਟ੍ਰੇਸ਼ਨ ਵੈਬਸਾਈਟਾਂ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (ਐਸਐਫਜੇ) ਨੇ ਗੂਗਲ ਪਲੇ ਸਟੋਰ 'ਤੇ ਵੋਟਰ ਰਜਿਸਟ੍ਰੇਸ਼ਨ ਐਪ ਲਾਂਚ ਕੀਤਾ ਹੈ।

ਐਸਐਫਜੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ (ਵੱਖਵਾਦੀ ਦਿਲਾਵਰ ਨੂੰ ਸ਼ਹੀਦ ਮੰਨਦੇ ਹਨ) ਦੀ 25 ਵੀਂ ਵਰ੍ਹੇਗੰਢ ਮੌਕੇ ਐਪ ਵਾਇਸ ਪੰਜਾਬ 2020 ਲਾਂਚ ਕੀਤਾ ਹੈ।

ਕਾਂਗਰਸ ਨੇਤਾ ਬੇਅੰਤ ਸਿੰਘ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। 31 ਅਗਸਤ 1995 ਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਦੇ ਕੇਂਦਰੀ ਸਕੱਤਰੇਤ ਬਾਹਰ ਇੱਕ ਬੰਬ ਧਮਾਕੇ ਵਿੱਚ ਉਡਾ ਦਿੱਤਾ ਗਿਆ ਸੀ। ਉਸ ਦੇ ਨਾਲ ਹੀ ਇਸ ਅੱਤਵਾਦੀ ਹਮਲੇ ਵਿੱਚ 16 ਹੋਰ ਲੋਕ ਵੀ ਮਾਰੇ ਗਏ ਸਨ। ਇਸ ਹਮਲੇ ਵਿੱਚ ਪੰਜਾਬ ਪੁਲਿਸ ਮੁਲਾਜ਼ਮ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੀ ਭੂਮਿਕਾ ਨਿਭਾਈ ਸੀ।

ਗੂਗਲ ਪਲੇ ਸਟੋਰ 'ਤੇ ਇਹ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਉਪਲਬਧ ਹੋਣ ਤੋਂ ਬਾਅਦ ਐਸਐਫਜੇ ਦੇ ਇਸ ਕਦਮ ਨੇ ਖੁਫੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਭਾਰਤ ਦੇ ਲੋਕਾਂ ਲਈ ‘ਰੈਫਰੈਂਡਮ 2020’ ਵੋਟਰ ਰਜਿਸਟ੍ਰੇਸ਼ਨ ਫਾਰਮ ਦੇ ਸਮਾਨ ਵੇਰਵਿਆਂ ਨੂੰ ਸ਼ਾਮਲ ਕਰਦਿਆਂ, ਮੋਬਾਈਲ ਐਪ ਉਪਭੋਗਤਾ ਨੂੰ ਭਾਰਤ ਵਿਰੋਧੀ ਮੁਹਿੰਮ ਲਈ ਵੋਟਰ ਵਜੋਂ ਰਜਿਸਟਰ ਕਰਨ ਦੀ ਸੁਵਿਧਾ ਦਿੰਦਾ ਹੈ।

ਸੰਯੁਕਤ ਰਾਸ਼ਟਰ ਚਾਰਟਰ ਦਾ ਹਵਾਲਾ ਦਿੰਦੇ ਹੋਏ, ਗੂਗਲ ਪਲੇ ਸਟੋਰ 'ਤੇ ਐਪ ਦਾ ਵੇਰਵਾ ਦੱਸਦਾ ਹੈ ਕਿ 'ਵਾਇਸ ਪੰਜਾਬ 2020 ' ਗੈਰ-ਸਰਕਾਰੀ ਪੰਜਾਬ ਇੰਡੀਪੇਂਡੇਂਸ ਰੈਫਰੈਂਡਮ 2020 ਲਈ ਮਤਦਾਤਾ ਰਜਿਸਟ੍ਰੇਸ਼ਨ ਦੀ ਸੁਵਿਧਾ ਲਈ ਇੱਕ ਐਪ ਹੈ, ਜੋ ਯੁਐਨ ਚਾਰਟਰ ਦੀ ਧਾਰਾ 1 ਦੇ ਤਹਿਤ ਕਰਵਾਇਆ ਜਾ ਰਿਹਾ ਹੈ। ਇਹ ਲੋਕਾਂ ਨੂੰ ਸਵੈ-ਨਿਰਣੇ ਦਾ ਅਧਿਕਾਰ ਦਿੰਦਾ ਹੈ, ਜਿਸ ਨਾਲ ਭਾਰਤ ਲਈ ਐਪ 'ਤੇ ਪਾਬੰਦੀ ਲਗਾਉਣਾ ਅਤੇ ਹਟਾਉਣਾ ਮੁਸ਼ਕਲ ਹੋ ਗਿਆ ਹੈ।

ਹਾਲਾਂਕਿ, ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਮਦਦ ਨਾਲ, ਸੁਰੱਖਿਆ ਏਜੰਸੀਆਂ ਗੂਗਲ ਦੇ ਸੰਪਰਕ ਵਿੱਚ ਆਉਣ ਦੀ ਤਿਆਰੀ ਵਿੱਚ ਹਨ, ਤਾਂ ਜੋ ਐਪ 'ਤੇ ਪਾਬੰਦੀ ਲਗਾਈ ਜਾ ਸਕੇ।

ABOUT THE AUTHOR

...view details