ਨਵੀਂ ਦਿੱਲੀ: ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਪੁਨਰ ਵਿਕਸਤ, ਆਧੁਨਿਕ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਵਰਤੋਂ ਦਾ ਖਰਚ ਬਾਜ਼ਾਰ ਅਧਾਰਤ ਹੋਵੇਗੇ।
ਇਸ ਤੋਂ ਪਹਿਲਾ ਰੇਲਵੇ ਨੇ ਕਿਹਾ ਸੀ ਕਿ ਇਨ੍ਹਾਂ ਸਟੇਸ਼ਨਾਂ ਦਾ ਪੁਨਰ ਵਿਕਾਸ ਕਰਨ ਵਾਲੀਆਂ ਨਿੱਜੀ ਇਕਾਈਆਂ ਇਨ੍ਹਾਂ ਸਟੇਸ਼ਨਾਂ ਦੇ ਲਈ ਯਾਤਰੀਆਂ ਤੋਂ ਹਵਾਈ ਅੱਡੇ ਦੀ ਤਰ੍ਹਾਂ ਪੈਸੇ ਵਸੂਲਣਗੀਆਂ, ਜੋ ਟਿਕਟ ਵਿੱਚ ਸ਼ਾਮਿਲ ਹੋਵੇਗਾ। ਉਨ੍ਹਾਂ ਨੇ ਕਿਹਾ ਸੀ ਕਿ ਇਹ ਪੈਸੇ ਸਟੇਸ਼ਨਾ 'ਤੇ ਆਉਣ ਵਾਲੇ ਯਾਤਰੀਆਂ ਦੀ ਸੰਖਿਆ 'ਤੇ ਨਿਰਭਰ ਕਰੇਗਾ।
ਹਾਲਾਂਕਿ, ਆਈਆਰਐਸਡੀਸੀ ਦੇ ਪ੍ਰਬੰਧਨ ਨਿਰਦੇਸ਼ਕ ਅਤੇ ਸੀਈਓ ਐਸ.ਕੇ ਲੋਹੀਆ ਨੇ ਮੰਗਲਵਾਰ ਨੂੰ ਕਿਹਾ ਕਿ ਖਰਚਾ ਉੱਪਰ ਵੀ ਜਾ ਸਕਦਾ ਹੈ ਅਤੇ ਘੱਟ ਵੀ ਹੋ ਸਕਦਾ ਹੈ। ਇਸ ਲਈ ਚਾਰਜ ਸਥਿਰ ਨਹੀਂ ਹੋ ਸਕਦਾ। ਜੇਕਰ ਅਸੀ ਕਿਸੇ ਨੂੰ 60 ਸਾਲ ਦੇ ਲਈ ਕੋਈ ਸਟੇਸ਼ਨ ਦੇ ਰਹੇ ਹਾਂ, ਤਾਂ ਚਾਰਜ ਵੀ ਬਾਜ਼ਾਰ ਦੇ ਅਨੁਸਾਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਹਿੰਗਈ ਘੱਟ ਹੁੰਦੀ ਹੈ ਤਾਂ ਚਾਰਜ ਵੀ ਹੇਠਾ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਦੀ ਤੁਲਨਾ ਨਾਲੋਂ ਰੇਲਵੇ ਵਿੱਚ ਕਿਰਾਇਆ ਘੱਟ ਹੋਵੇਗਾ।
ਸਰਕਾਰ ਆਈਆਰਐਸਡੀਸੀ ਦੁਆਰਾ 50 ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਟੈਂਡਰ ਮੰਗਵਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ 2020-21 ਵਿੱਚ ਲਗਭਗ 50,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਆਈਆਰਐਸਡੀਸੀ ਨੇ ਇਸ ਤੋਂ ਪਹਿਲਾਂ ਦੋ ਸਟੇਸ਼ਨਾਂ ਮੱਧ ਪ੍ਰਦੇਸ਼ ਦੇ ਹਬੀਬਗੰਜ ਅਤੇ ਗੁਜਰਾਤ ਦੇ ਗਾਂਧੀਨਗਰ ਨੂੰ ਜਨਤਕ-ਨਿੱਜੀ ਭਾਈਵਾਲੀ ਸਕੀਮਾਂ ਦੇ ਤਹਿਤ ਵਿਕਸਤ ਕਰਨ ਦੇ ਲਈ ਨਿੱਜੀ ਪਾਰਟੀਆਂ ਨੂੰ ਸੌਂਪਿਆ ਸੀ। ਇਹ ਕੰਮ ਦਸੰਬਰ 2020 ਤੱਕ ਪੂਰਾ ਕਰਨ ਦੀ ਯੋਜਨਾ ਹੈ। ਗਾਂਧੀਨਗਰ ਰੇਲਵੇ ਸਟੇਸ਼ਨ 'ਤੇ 94.05 ਫੀਸਦੀ ਸਿਵਿਲ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਹਬੀਬਗੰਜ ਵਿੱਚ ਪ੍ਰੋਜੈਕਟ ਹੁਣ ਤੱਕ 90 ਫੀਸਦੀ ਪੂਰਾ ਹੋ ਚੁੱਕਾ ਹੈ।