ਮੁੰਬਈ: ਮੌਸਮ ਵਿਭਾਗ ਨੇ 3, 4 ਜੁਲਾਈ ਨੂੰ ਕੁਝ ਥਾਵਾਂ 'ਤੇ ਤੂਫਾਨੀ ਮੀਂਹ ਦੇ ਪੈਣ ਦੀ ਸੰਭਵਾਨਾ ਜਤਾਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਦੀ ਰਾਤ ਨੂੰ ਅਗਲੇ 24 ਘੰਟਿਆਂ ਲਈ ਮੁੰਬਈ, ਰਾਏਗੜ, ਰਤਨਗਿਰੀ 'ਚ ਲੈਡ ਅਲਰਟ ਜਾਰੀ ਕੀਤਾ ਹੈ।
ਮੁੰਬਈ 'ਚ ਭਾਰੀ ਮੀਂਹ ਦੇ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 4 ਜੁਲਾਈ ਨੂੰ ਪਾਲਘਰ, ਮੁੰਬਈ, ਠਾਣੇ, ਰਾਏਗੜ ਜ਼ਿਲ੍ਹੇ 'ਚ ਕੁਝ ਥਾਵਾਂ 'ਤੇ ਤੂਫਾਨੀ ਮੀਂਹ ਪੈ ਸਕਦਾ ਹੈ। ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਟਵੀਟ ਕੀਤਾ। ਮੁੰਬਈ ਪੁਲਿਸ ਨੇ ਟਵੀਟ 'ਚ ਲੋਕਾਂ ਨੂੰ ਘਰ 'ਚ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਚੌਕਸੀ ਵਰਤਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਵਿਭਾਗ ਨੇ ਸ਼ਨੀਵਾਰ ਨੂੰ ਮੁੰਬਈ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਪੈਣ ਦੀ ਸੰਭਾਵਨਾ ਜਤਾਉਂਦੇ ਹੋਏ ਕੁਝ ਥਾਵਾਂ ‘ਤੇ ਤੂਫਾਨੀ ਮੀਂਹ ਦੇ ਪੈਣ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮੌਸਮ ਵਿਭਾਗ ਮੁੰਬਈ ਦੇ ਸੀਨੀਅਰ ਡਾਇਰੈਕਟਰ ਸ਼ੁਭਾਂਗੀ ਭਾਟੇ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਸ਼ੁੱਕਰਵਾਰ ਨੂੰ ਰਤਨਗਿਰੀ ਜ਼ਿਲ੍ਹੇ ਅਤੇ ਸ਼ਨੀਵਾਰ ਨੂੰ ਰਾਏਗੜ ਵਿੱਚ ਭਾਰੀ ਮੀਂਹ ਦੇ ਪੈਣ ਦੀ ਸੰਭਾਵਨਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਮਹੀਨੇ ਰਤਨਗਿਰੀ ਜ਼ਿਲ੍ਹੇ ਵਿੱਚ ਆਏ ਚੱਕਰਵਾਤੀ ਤੂਫਾਨ ਨਿਸਰਗ ਕਾਰਨ ਵੀ ਬਹੁਤ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ:ਵੰਦੇ ਭਾਰਤ ਮਿਸ਼ਨ ਦੀਆਂ 3 ਉਡਾਣਾਂ 'ਚੋਂ ਫੜ੍ਹਿਆ ਗਿਆ 32 ਕਿੱਲੋ ਸੋਨਾ, 14 ਤਸਕਰ ਕਾਬੂ