ਪੰਜਾਬ

punjab

ETV Bharat / bharat

ਨਨਕਾਣਾ ਸਾਹਿਬ 'ਤੇ ਹਮਲੇ ਦਾ ਕੀ ਹੈ ਸੱਚ?

ਪਾਕਿਸਤਾਨ ਦੇ ਗ੍ਰੰਥੀ ਸਿੰਘ ਦੀ ਧੀ ਨਾਲ ਨਿਕਾਹ ਕਰਵਾਉਣ ਤੋਂ ਬਾਅਦ, ਸਿੱਖ ਪਰਿਵਾਰ ਵਲੋਂ ਉਸ ਦੀ ਵਾਪਸੀ ਦੀ ਸਰਕਾਰ ਅਗੇ ਮੰਗ ਕੀਤੀ ਗਈ ਹੈ। ਸਰਕਾਰ ਵਲੋਂ ਬਣਦੀ ਕਾਰਵਾਈ ਤੋਂ ਘਬਰਾਏ ਮੁੰਡੇ ਦੇ ਭਰਾ ਤੇ ਬਾਕੀ ਪਰਿਵਾਰ ਨੇ ਗੁਰੂਦੁਆਰਾ ਨਨਕਾਣਾ ਸਾਹਿਬ ਦੀ ਦਹਲੀਜ਼ ਤੇ ਖੜ੍ਹੇ ਹੋਕੇ ਸਿੱਖਾਂ ਦਾ ਨਨਕਾਣਾ ਸਹਿਬ ਵਿਚੋਂ ਖੁਰਾ ਖੋਜ ਮਿਟਾਉਣ ਤੇ ਨਾਲ ਨਾਲ ਗੁਰੂ ਘਰ ਦੀ ਇੱਟ ਨਾਲ ਇੱੱਟ ਖੜਕਾਉਣ ਦੀਆਂ ਧਮਕੀਆਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ

ਨਨਕਾਣਾ ਸਾਹਿਬ
ਫ਼ੋਟੋ

By

Published : Jan 4, 2020, 2:34 PM IST

ਪਾਕਿਸਤਾਨੀ ਸਿੱਖਾਂ ਦੇ ਵਫਦ ਨੇ ਪਾਕਿਸਤਾਨ ਸਰਕਾਰ ਤੋਂ ਗੁਰਧਾਮਾਂ ਦੇ ਨਾਲ ਨਾਲ ਗੁਰੂ ਘਰਾਂ ਦੀ ਸੁਰਖਿਆ ਲਈ ਸਰਕਾਰ ਕੋਲ ਗੁਜ਼ਾਰਿਸ਼ ਕੀਤੀ ਹੈ। ਵਾਇਰਲ ਹੋ ਰਹੇ ਵੀਡੀੳ ਵਿਚ ਖ਼ਾਲਿਸਤਾਨ ਪੱਖੀ ਤੇ ਇਸਲਾਮੀ ਕੱਟੜਪੰਥੀ ਹਾਫਿਜ਼ ਸਾਈਦ ਦਾ ਆਪਣੇ ਆਪ ਨੂੰ ਉਪਸਕ ਦੱਸਣ ਵਾਲਾ ਗੋਪਾਲ ਸਿੰਘ ਚਾਵਲਾ ਵੀ ਖੜ੍ਹਾ ਨਜ਼ਰ ਆ ਰਿਹਾ ਹੈ। ਉਹ ਕੁਝ ਬੋਲ ਨਹੀਂ ਰਿਹਾ, ਬੋਲੇ ਵੀ ਕੀ, ਜਿਸ ਕੱਟੜਪੁਣੇ ਦਾ ਉਹ ਸਾਥੀ ਸੀ, ਅੱਜ ਉਹੀ ਕੱਟੜਵਾਦ ਉਸ ਦੇ ਵੱਲ ਨੂੰ ਆ ਰਿਹਾ ਹੈ, ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਕਿਸ ਮੂੰਹ ਦੇ ਨਾਲ ਆਪਣੀ ਕੌਮ ਨਾਲ ਗੱਲ ਕਰੇ।

ਨਨਕਾਣਾ ਸਾਹਿਬ

ਦੂਜਾ ਵੀਡੀਓ ਜਿਸ ਵਿਚ ਨਨਕਾਣਾ ਦਾ ਇਕ ਸਥਾਨਕ ਵਾਸੀ ਇਸ ਸਾਰੇ ਘਟਨਾ ਕ੍ਰਮ ਤੇ ਰੋਸ਼ਨੀ ਪਾਉਂਦਾ ਹੋਇਆ ਬੋਲ ਰਿਹਾ ਹੈ ਕਿ ਇਸ ਸਾਰੀ ਕਹਾਣੀ ਦਾ ਅਸਲ ਰਾਜ਼ ਕੁਝ ਹੋਰ ਹੈ, ਉਸ ਦੇ ਅਨੁਸਾਰ ਜਦੋਂ ਪੁਲਿਸ ਹਸਾਨ ਨਾਮ ਦੇ ਮੁੰਡੇ ਨੂੰ ਚੱਕ ਕੇ ਲੈ ਗਈ ਜਿਸ ਨੇ ਜਗਜੀਤ ਕੌਰ ਨੂੰ ਉਧਾਲਕੇ ਜਬਰੀ ਨਿਕਾਹ ਕਰਵਾਇਆ ਸੀ, ਉਸ ਦੀ ਰਿਹਾਈ ਦੀ ਮੰਗ ਨੂੰ ਲੈਕੇ ਸਾਰੇ ਸਿੱਖਾਂ ਨੂੰ ਕਿਉਂ ਮਾਰਨ ਦੀ ਗੱਲ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਾਕਿਸਤਾਨ ਵਿੱਚ ਸਿੱਖ ਕੁੜੀ ਜਗਜੀਤ ਕੌਰ ਨਾਲ ਵਿਆਹ ਕਰਨ ਵਾਲੇ ਇੱਕ ਮੁਸਲਿਮ ਨੌਜਵਾਨ ਦੇ ਪਰਿਵਾਰ ਦੀ ਅਗਵਾਈ ਵਿੱਚ ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ। ਖ਼ਬਰਾਂ ਮੁਤਾਬਿਕ ਭੀੜ ਨੇ ਸਿੱਖ ਸ਼ਰਧਾਲੂਆਂ ਨੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਿੱਖਾਂ ਨੂੰ ਇੱਥੇ ਨਹੀਂ ਰਹਿਣ ਦੇਣਗੇ।

ABOUT THE AUTHOR

...view details