ਰਾਹੁਲ ਗਾਂਧੀ 'ਤੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗਣ ਸੱਤੀ: ਸਾਬਕਾ ਕਾਂਗਰਸੀ ਪ੍ਰਧਾਨ ਸੁੱਖੂ - ਸਤਪਾਲ ਸਿੰਘ ਸੱਤੀ
ਭਾਜਪਾ ਸੂਬਾਈ ਪ੍ਰਧਾਨ ਸਤਪਾਲ ਸੱਤੀ ਨੇ ਸੋਲਨ ਵਿੱਚ ਜਨਸਭਾ ਨੂੰ ਸੰਬੋਧਨ ਕਰਦਿਆ ਰਾਹੁਲ ਗਾਂਧੀ ਨੂੰ ਕੱਢੀਆਂ ਸੀ ਗਾਲ੍ਹਾਂ। ਵਰਤੀ ਇਤਰਾਜਯੋਗ ਸ਼ਬਦਾਵਲੀ। ਸਾਬਕਾ ਕਾਂਗਰਸੀ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਨੇ ਜਤਾਇਆ ਵਿਰੋਧ।
![ਰਾਹੁਲ ਗਾਂਧੀ 'ਤੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗਣ ਸੱਤੀ: ਸਾਬਕਾ ਕਾਂਗਰਸੀ ਪ੍ਰਧਾਨ ਸੁੱਖੂ](https://etvbharatimages.akamaized.net/etvbharat/images/768-512-3008182-thumbnail-3x2-solan.jpg)
ਸਾਬਕਾ ਕਾਂਗਰਸੀ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ
ਸ਼ਿਮਲਾ: ਲੋਕਸਭਾ ਚੋਣਾਂ ਜਿਵੇਂ-ਜਿਵੇਂ ਨੇੜ੍ਹੇ ਆ ਰਹੀਆਂ ਹਨ, ਨੇਤਾ ਸਰੇਆਮ ਆਪਣੀ ਮਰਿਆਦਾ ਦੀਆਂ ਹੱਦਾਂ ਪਾਰ ਕਰ ਰਹੇ ਹਨ। ਇਹੋ ਜਿਹਾ ਕੁੱਝ ਕਰਦੇ ਹੋਏ ਵੇਖੇ ਗਏ ਭਾਜਪਾ ਸੂਬਾ ਪ੍ਰਧਾਨ ਸਤਪਾਲ ਸੱਤੀ। ਉਨ੍ਹਾਂ ਨੇ ਸੋਲਨ ਜ਼ਿਲ੍ਹੇ ਦੇ ਬੱਦੀ ਵਿਖੇ ਰਾਮਸ਼ਹਿਰ 'ਚ ਇੱਕ ਜਨਸਭਾ ਨੂੰ ਸੰਬੋਧਤ ਕਰਦਿਆ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕੀਤੀ। ਇਹ ਗ਼ਲਤ ਸ਼ਬਦਾਵਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਵਰਤੀ ਗਈ।
ਸਾਬਕਾ ਕਾਂਗਰਸੀ ਪ੍ਰਧਾਨ ਸੁੱਖੂ ਨੇ ਕਿਹਾ ਰਾਹੁਲ ਗਾਂਧੀ 'ਤੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗਣ ਸੱਤੀ।