ਚੰਡੀਗੜ੍ਹ: ਹਰਿਆਣਾ ਦੇ 5 ਵਿਧਾਨ ਸਭਾ ਹਲਕਿਆਂ ਦੇ 5 ਪੋਲਿੰਗ ਬੂਥਾਂ ‘ਤੇ ਕੁਝ ਕਮੀਆਂ ਪਾਈਆਂ ਗਈਆਂ। ਇਸ ਕਰਕੇ ਮੁੱਖ ਚੋਣ ਅਧਿਕਾਰੀ ਵੱਲੋਂ ਵਿਧਾਨ ਸਭਾ ਦੇ 5 ਹਲਕਿਆਂ 'ਤੇ ਮੁੜ ਪੋਲਿੰਗ ਸ਼ੁਰੂ ਹੋ ਗਈ ਹੈ।
ਮੁੜ ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੋਮਵਾਰ ਨੂੰ ਮਤਦਾਨ ਦੌਰਾਨ ਪੰਜ ਬੂਥਾਂ 'ਤੇ ਪਈਆਂ ਕੁਝ ਕਮੀਆਂ ਕਾਰਨ ਮੁੜ ਮਤਦਾਨ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜੀਂਦ ਜ਼ਿਲ੍ਹੇ ਦੇ ਉਚਾਨਾ ਕਲਾਂ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ-71, ਬੇਰੀ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 161, ਨਾਰਨੌਲ ਜ਼ਿਲ੍ਹੇ ਵਿੱਚ ਨਾਰਨੌਲ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 28 ਤੇ ਬੂਥ ਨੰਬਰ -1 ’ਤੇ ਮੁੜ ਚੋਣ ਕਰਵਾਇਆ ਜਾ ਰਹਿਆਂ ਹਨ। ਰੇਵਾੜੀ ਵਿੱਚ ਕੋਸਲੀ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ -1 ਅਤੇ ਫ਼ਰੀਦਾਬਾਦ ਜ਼ਿਲ੍ਹੇ ਵਿੱਚ ਪ੍ਰਿਥਲਾ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ -113 'ਤੇ ਮੁੜ ਮਤਦਾਨ ਪਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਕੁਝ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਸੋਮਵਾਰ ਹੋਈਆਂ ਵਿਧਾਨ ਸਭਾ ਚੋਣਾਂ ਲਈ ਮਤਦਾਨ ਕਾਫ਼ੀ ਹੱਦ ਤੱਕ ਸ਼ਾਂਤਮਈ ਰਿਹਾ। ਇਨ੍ਹਾਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।