ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਰੇਲਵੇ ਅਧਿਕਾਰੀ ਆਰ.ਡੀ. ਵਾਜਪਾਈ ਦੀ ਪਤਨੀ ਅਤੇ ਬੇਟੇ ਦੇ ਕਤਲ ਦੇ ਮਾਮਲੇ ਵਿੱਚ ਇਕ ਵੱਡਾ ਖੁਲਾਸਾ ਹੋਇਆ ਹੈ। ਇਸ ਕਤਲ ਕਿਸੇ ਹੋਰ ਨੇ ਨਹੀਂ, ਬਲਕਿ ਰੇਲਵੇ ਅਧਿਕਾਰੀ ਆਰ.ਡੀ. ਵਾਜਪਾਈ ਦੀ ਧੀ ਨੇ ਕੀਤਾ ਹੈ। ਜਾਂਚ ਵਿੱਚ ਪਤਾ ਲੱਗਿਆ ਕਿ ਉਸ ਨੇ ਸ਼ੀਸ਼ੇ ਉੱਤੇ ਡਿਸਕੁਆਲੀਫਾਈ ਹਿਊਮਨ ਜੈਮ ਨਾਲ ਲਿਖਿਆ ਸੀ ਅਤੇ ਇਸ ਦੇ ਨਾਲ ਹੀ ਸ਼ੀਸ਼ੇ 'ਤੇ ਉਸਨੇ ਗੋਲੀ ਵੀ ਚਲਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਬਾਲਗ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਮਾਮੇ ਨੂੰ ਫੋਨ ਕਰਕੇ ਦਿੱਤੀ ਜਾਣਕਾਰੀ
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਾਬਾਲਗ ਨੇ ਪਹਿਲਾਂ ਆਪਣੇ ਮਾਮੇ ਨੂੰ ਫ਼ੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸਨੇ ਫੋਨ ਕਰਕੇ ਆਪਣੇ ਮਾਮੇ ਨੂੰ ਕਿਹਾ ਕਿ ਮੰਮੀ ਅਤੇ ਭਰਾ ਉੱਠ ਨਹੀਂ ਰਹੇ ਹਨ। ਇਸ ਦੌਰਾਨ ਨਾਬਾਲਗ ਰੋਂਦਿਆਂ ਹੋਇਆਂ ਗੱਲ ਕਰ ਰਹੀ ਸੀ, ਜਿਸ ਤੋਂ ਬਾਅਦ ਨਬਾਲਗ ਦੇ ਨਾਨਾ ਮੌਕੇ 'ਤੇ ਪਹੁੰਚੇ। ਨਾਨਾ ਉਥੇ ਦੀ ਘਟਨਾ ਦੇਖ ਕੇ ਹੈਰਾਨ ਰਹਿ ਗਏ। ਕਤਲ ਕਰਨ ਤੋਂ ਬਾਅਦ ਨਾਬਾਲਗ ਵੱਲੋਂ ਬਲੇਡ ਨਾਲ ਆਪਣੇ ਹੱਥ 'ਤੇ ਵੀ ਵਾਰ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਉਸ ਨੇ ਆਪਣੇ ਜ਼ਖ਼ਮ ਨੂੰ ਲੁਕਾਉਣ ਦੇ ਲਈ ਪੱਟੀ ਨਾਲ ਹੱਥ ਨੂੰ ਬੰਨ੍ਹ ਲਿਆ ਸੀ। ਸ਼ੁਰੂਆਤੀ ਪੁਲਿਸ ਦੀ ਪੁੱਛਗਿੱਛ ਵਿੱਚ ਨਾਬਾਲਗ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮਹਿਲਾ ਆਈਪੀਐਸ ਅਧਿਕਾਰੀ ਡੀਸੀਪੀ ਨਾਰਥ ਸ਼ਾਲਿਨੀ ਤੋਂ ਪੁੱਛਗਿੱਛ ਦੇ ਦੌਰਾਨ ਨਾਬਾਲਗ ਨੇ ਆਪਣਾ ਗੁਨਾਹ ਕਬੂਲ ਕਰ ਲਿਆ।