ਪੰਜਾਬ

punjab

ETV Bharat / bharat

RBI ਗਵਰਨਰ ਦੀ ਪ੍ਰੈਸ ਕਾਨਫਰੰਸ, ਵਡੇ ਐਲਾਨਾਂ ਦੀ ਉੱਮੀਦ - ਕੋਰੋਨਾ ਵਾਇਰਸ

ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਅੱਜ ਸਵੇਰੇ 10 ਵਜੇ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।

RBI ਗਵਰਨਰ ਅੱਜ ਕਰਨਗੇ ਪ੍ਰੈਸ ਕਾਨਫਰੰਸ, ਕਰ ਸਕਦੇ ਹਨ ਕਈ ਵਡੇ ਐਲਾਨ
RBI ਗਵਰਨਰ ਅੱਜ ਕਰਨਗੇ ਪ੍ਰੈਸ ਕਾਨਫਰੰਸ, ਕਰ ਸਕਦੇ ਹਨ ਕਈ ਵਡੇ ਐਲਾਨ

By

Published : Apr 17, 2020, 9:28 AM IST

Updated : Apr 17, 2020, 10:12 AM IST

ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ। ਗਵਰਨਰ ਦੀ ਇਹ ਦੂਜੀ ਅਜਿਹੀ ਪ੍ਰੈਸ ਕਾਨਫਰੰਸ ਹੋਵੇਗੀ ਜਿਸ ਦਾ ਮੁੱਖ ਟੀਚੀ ਕੋਰੋਨਾ ਮਹਾਂਮਾਰੀ ਦੁਆਰਾ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣਾ ਹੈ।

ਮੀਡੀਆ ਨੂੰ ਦਿੱਤੇ ਆਪਣੇ ਪਿਛਲੇ ਸੰਬੋਧਨ ਵਿੱਚ ਦਾਸ ਨੇ ਕਈ ਉਪਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਰੈਪੋ ਰੇਟ ਵਿੱਚ 75 ਅਧਾਰ ਅੰਕਾਂ ਦੀ ਕਟੌਤੀ ਸ਼ਾਮਲ ਸੀ। ਆਰਬੀਆਈ ਨੇ ਵੀ ਰਿਵਰਸ ਰੈਪੋ ਰੇਟ ਨੂੰ 90 ਬੇਸਿਸ ਪੁਆਇੰਟ ਤੋਂ 4 ਫੀਸਦੀ ਤੱਕ ਘਟਾ ਦਿੱਤਾ ਸੀ। ਨਕਦ ਰਿਜ਼ਰਵ ਅਨੁਪਾਤ (ਸੀ.ਆਰ.ਆਰ.) ਨੂੰ 100 ਅਧਾਰ ਅੰਕ ਘਟਾ ਕੇ 3 ਫੀਸਦੀ ਕਰ ਦਿੱਤਾ ਗਿਆ ਹੈ।

RBI ਗਵਰਨਰ ਅੱਜ ਕਰਨਗੇ ਪ੍ਰੈਸ ਕਾਨਫਰੰਸ, ਕਰ ਸਕਦੇ ਹਨ ਕਈ ਵਡੇ ਐਲਾਨ

ਇਸ ਤੋਂ ਇਲਾਵਾ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਗਾਹਕਾਂ ਤੋਂ ਈਐੱਮਆਈ ਲੈਣਾ 3 ਮਹੀਨਿਆਂ ਲਈ ਮੁਲਤਵੀ ਕਰੇ। ਆਰਬੀਆਈ ਦੀ ਇਸ ਸਲਾਹ ਦੇ ਕਾਰਨ ਬੈਂਕਾਂ ਨੇ ਈਐੱਮਆਈ ਦੇ ਫਰੰਟ 'ਤੇ ਆਪਣੇ ਗਾਹਕਾਂ ਨੂੰ ਰਾਹਤ ਦਿੱਤੀ ਹੈ।

ਆਰਬੀਆਈ ਦੇ ਗਵਰਨਰ ਦੇ ਇਸ ਸੰਬੋਧਨ ਵਿੱਚ ਆਰਬੀਆਈ ਵੱਲੋਂ ਲੌਕਡਾਉਨ 2 ਵਿੱਚ ਵਿੱਤੀ ਰਾਹਤ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ ਜਾਂ ਆਰਬੀਆਈ ਮਾਰਕੀਟ ਵਿੱਚ ਉਧਾਰ ਦੀ ਉਪਲਬਧਤਾ ਨੂੰ ਵਧਾਉਣ ਲਈ ਉਪਾਵਾਂ ਦਾ ਐਲਾਨ ਕਰ ਸਕਦਾ ਹੈ।

Last Updated : Apr 17, 2020, 10:12 AM IST

ABOUT THE AUTHOR

...view details