ਪੰਜਾਬ

punjab

ETV Bharat / bharat

RBI ਦੇ ਕਰਮਚਾਰੀਆਂ ਨੇ ਪੀਐਮ ਕੇਅਰਜ਼ ਫ਼ੰਡ 'ਚ ਪਾਇਆ 7.30 ਕਰੋੜ ਰੁਪਏ ਦਾ ਯੋਗਦਾਨ - ਰਿਜ਼ਰਵ ਬੈਂਕ ਆਫ ਇੰਡੀਆ

ਰਿਜ਼ਰਵ ਬੈਂਕ ਆਫ ਇੰਡੀਆ ਦੇ ਕਰਮਚਾਰੀਆਂ ਨੇ ਪੀਐਮ ਕੇਅਰਜ਼ ਫੰਡ ਲਈ ਇੱਕ ਜਾਂ ਵਧੇਰੇ ਦਿਨਾਂ ਦੀ ਤਨਖਾਹ, ਜੋ ਕਿ ਕੁੱਲ 7.30 ਕਰੋੜ ਰੁਪਏ ਬਣਦੇ ਹਨ, ਦਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਹੈ।

ਰਿਜ਼ਰਵ ਬੈਂਕ ਆਫ ਇੰਡੀਆ
ਰਿਜ਼ਰਵ ਬੈਂਕ ਆਫ ਇੰਡੀਆ

By

Published : Apr 28, 2020, 5:09 PM IST

ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਕਰਮਚਾਰੀਆਂ ਨੇ ਪੀਐਮ ਕੇਅਰਜ਼ ਫੰਡ ਲਈ ਇੱਕ ਜਾਂ ਵਧੇਰੇ ਦਿਨਾਂ ਦੀ ਤਨਖਾਹ, ਜੋ ਕਿ ਕੁੱਲ 7.30 ਕਰੋੜ ਰੁਪਏ ਬਣਦੇ ਹਨ, ਦਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਹੈ।

ਕੇਂਦਰੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਪ੍ਰੇਸ਼ਾਨੀ ਦੀ ਸਥਿਤੀ ਤੋਂ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ, ਜਿਵੇਂ ਕਿ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਹੈ, ਸਰਕਾਰ ਨੇ ਐਮਰਜੈਂਸੀ ਸਥਿਤੀ ਫੰਡ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕਰਨ ਪੀਐਮ ਕੇਅਰਡ਼ ਫੰਡ ਸਥਾਪਤ ਕੀਤਾ ਹੈ।

ਆਰਬੀਆਈ ਨੇ ਕਿਹਾ, "ਇਸ ਨੇਕ ਕੰਮ ਦਾ ਸਮਰਥਨ ਕਰਨ ਦੇ ਸੱਦੇ ਦਾ ਜਵਾਬ ਦਿੰਦਿਆਂ ਰਿਜ਼ਰਵ ਬੈਂਕ ਦੇ ਕਰਮਚਾਰੀਆਂ ਨੇ ਪੀਐਮ-ਕੇਅਰਜ਼ ਫੰਡ ਵਿੱਚ ਇੱਕ ਜਾਂ ਵਧੇਰੇ ਦਿਨਾਂ ਦੀ ਤਨਖ਼ਾਹ ਦਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਹੈ।" ਆਰਬੀਆਈ ਦੇ ਕਰਮਚਾਰੀਆਂ ਵੱਲੋਂ 7.30 ਕਰੋੜ ਰੁਪਏ ਦਾ ਕੁੱਲ ਯੋਗਦਾਨ ਪੀਐਮ-ਕੇਅਰਜ਼ ਫੰਡ ਵਿਚ ਭੇਜਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਆਮ ਆਰਥਿਕ ਗਤੀਵਿਧੀਆਂ ਵਿੱਚ ਪਏ ਉਜਾੜੇ ਨੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਅਤੇ ਉਨ੍ਹਾਂ ਦੇ ਜੀਵਨ ਦੇ ਸਾਧਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ।

ABOUT THE AUTHOR

...view details