ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਏਏ ਵਿਰੁੱਧ ਲਿਖੀ ਚਿੱਠੀ ਨੂੰ ਲੈ ਕੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਟਵੀਟ ਕਰ ਜਵਾਬ ਦਿੱਤਾ ਹੈ। ਰਵੀ ਸ਼ੰਕਰ ਪ੍ਰਸਾਦ ਨੇ ਟਵੀਟ ਕਰ ਕਿਹਾ, "ਪਿਆਰੇ ਕੈਪਟਨ ਅਮਰਿੰਦਰ ਸਿੰਘ ਜੀ, ਤੁਸੀ ਇੱਕ ਸੀਨੀਅਰ, ਅਨੁਭਵੀ ਅਤੇ ਜਾਣੂ ਨੇਤਾ ਹੋ, ਜੋ ਪਹਿਲਾ ਇੱਕ ਆਰਮੀ ਅਫਸਰ ਵਜੋਂ ਭਾਰਤ ਲਈ ਲੜੇ। ਦੋਹਾਂ ਕੇਂਦਰ ਅਤੇ ਰਾਜਾਂ ਨੂੰ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਮਿਲ ਕੇ ਕੰਮ ਕਰਨਾ ਪਏਗਾ ਅਤੇ ਉਨ੍ਹਾਂ ਦੇ ਵਿਸ਼ਵਾਸ ਲਈ ਸਤਾਏ ਗਏ ਲੋਕਾਂ ਨੂੰ ਪਨਾਹ ਦੇਣੀ ਪਵੇਗੀ।"
ਇਸ ਤੋਂ ਬਾਅਦ ਇੱਕ ਹੋਰ ਟਵੀਟ 'ਚ ਕੇਂਦਰੀ ਮੰਤਰੀ ਨੇ ਕਿਹਾ, "ਕ੍ਰਿਪਾ ਕਰਕੇ ਸੰਵਿਧਾਨ ਦੇ ਆਰਟੀਕਲ 245, 246, 256 ਦੇਖੋ, ਜਿਸ ਤੋਂ ਸਪੱਸ਼ਟ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸੰਸਦ ਕੋਲ ਸੰਵਿਧਾਨਕ ਅਧਿਕਾਰ ਹੈ ਕਿ ਸਾਰੇ ਦੇਸ਼ ਲਈ ਕਾਨੂੰਨ ਪਾਸ ਕੀਤੇ ਜਾਣ ਅਤੇ ਹਰ ਸੂਬੇ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ। ਇਸੇ ਤਰ੍ਹਾਂ ਸੂਬੇ ਵੀ ਰਾਜਾਂ ਲਈ ਕਾਨੂੰਨ ਪਾਸ ਕਰ ਸਕਦੇ ਹਨ।"
ਉਨ੍ਹਾਂ ਕਿਹਾ ਕਿ ਇੱਕ ਜਾਣਕਾਰ ਨੇਤਾ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਨੂੰ ਯਾਦ ਹੋਵੇਗਾ ਕਿ ਗਾਂਧੀ ਜੀ, ਨਹਿਰੂ ਜੀ, ਡਾ. ਰਾਜਿੰਦਰ ਪ੍ਰਸਾਦ ਜੀ, ਸਰਦਾਰ ਪਟੇਲ ਜੀ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਦੀ ਜਨਤਕ ਵਚਨਬੱਧਤਾ ਨੂੰ ਯਾਦ ਕਰੋਗੇ ਤਾਂ ਉਨ੍ਹਾਂ ਪਾਕਿਸਤਾਨ 'ਚ ਸਤਾਏ ਘੱਟ ਗਿਣਤੀ ਦੇ ਲੋਕਾਂ ਦਾ ਸਤਿਕਾਰ ਕੀਤਾ ਤੇ ਉਨ੍ਹਾਂ ਲਈ ਬੰਗਲਾਦੇਸ਼ ਬਣਾਇਆ ਸੀ।
ਰਵੀ ਸ਼ੰਕਰ ਪ੍ਰਸਾਦ ਨੇ ਟਵੀਟ ਕਰ ਕੈਪਟਨ ਨੂੰ ਕਿਹਾ, "ਯਕੀਨਨ, ਤੁਸੀਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਤਾਨਾਸ਼ਾਹ ਈਦੀ ਅਮੀਨ ਦੇ ਸ਼ਾਸਨਕਾਲ ਵਿੱਚ ਉੱਠੇ ਅਤੇ ਸਤਾਏ ਗਏ ਹਿੰਦੂਆਂ ਨੂੰ ਨਾਗਰਿਕਤਾ ਦੇਣ ਅਤੇ ਸ਼੍ਰੀਲੰਕਾ ਦੇ ਪੀੜ੍ਹਤ ਤਾਮਿਲ ਲੋਕਾਂ ਨੂੰ ਨਾਗਰਿਕਤਾ ਦੇਣ ਦੇ ਸੂਝਵਾਨ ਫੈਸਲੇ ਨੂੰ ਯਾਦ ਕਰੋਗੇ।"
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਰਲ ਵਿਧਾਨ ਸਭਾ ਵੱਲੋਂ ਪਾਸ ਕੀਤੇ CAA (ਨਾਗਰਿਕਤਾ ਸੋਧ ਕਾਨੂੰਨ) ਅਤੇ NRC (ਰਾਸ਼ਟਰੀ ਨਾਗਰਿਕਤਾ ਰਜਿਸਟਰ) ਵਿਰੋਧੀ ਮਤੇ ਦੇ ਹੱਕ ’ਚ ਨਿੱਤਰਦਿਆਂ ਕਿਹਾ ਹੈ ਕਿ ਉਹ ਮਤਾ ਜਨਤਾ ਦੀ ਆਵਾਜ਼ ਹੈ ਤੇ ਕੇਂਦਰ ਸਰਕਾਰ ਨੂੰ ਇਹ ਆਵਾਜ਼ ਜ਼ਰੂਰ ਸੁਣਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਵੱਲੋਂ CAA ਦੇ ਹੱਕ ਅਤੇ ਕੇਰਲ ਵਿਧਾਨ ਸਭਾ ਦੇ ਮਤੇ ਦੇ ਵਿਰੋਧ ’ਚ ਦਿੱਤੇ ਬਿਆਨ ਦੇ ਸੰਦਰਭ ਵਿੱਚ ਆਖੀ ਸੀ।